Sunday, October 15, 2017

ਹਾਲ ਫ਼ਕੀਰਾਂ ਦਾ

ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ

ਇਹ ਜਾਣਦਿਆਂ ਕੁਝ ਸ਼ੋਖ਼ ਜਹੇ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਜਦ ਹੱਟ ਗਏ ਅਸੀਂ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ

ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ

ਤਕਦੀਰ ਤਾਂ ਆਪਣੀ ਸੌਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁੱਟਿਆ ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ

ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫ਼ਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਅਬਾ ਕਹਿ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ

ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ
ਕਈ ਵਾਰ ਉੱਚੀ ਬੋਲ ਪਿਆ
ਕੁਝ ਮਾਣ ਸੀ ਸਾਨੂੰ ਇਸ਼ਕੇ ਦਾ
ਕੁਝ ਦਾਅਵਾ ਵੀ ਸੀ ਪੀੜਾਂ ਦਾ

ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ
ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ
ਇਹ ਲੋਕਾਂ 'ਤੇ ਛੱਡ ਦੇਈਏ
ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।

- ਸ਼ਿਵ ਕੁਮਾਰ ਬਟਾਲਵੀ

Sunday, October 8, 2017

ਸਫ਼ਰ ਮੇਂ ਧੂਪ

ਸਫ਼ਰ ਮੇਂ ਧੂਪ ਤੋ ਹੋਗੀ, ਜੋ ਚਲ ਸਕੋ ਤੋਹ ਚਲੋ
ਸਭ ਹੀ ਹੈਂ ਭੀੜ ਮੇਂ ਤੁਮ ਭੀ ਨਿਕਲ਼ ਸਕੋ ਤੋਹ ਚਲੋ

ਕਿਸੀ ਕੇ ਵਾਸਤੇ ਰਾਹੇਂ ਕਹਾਂ ਬਦਲਤੀ ਹੈਂ
ਤੁਮ ਅਪਨੇ ਆਪ ਕੋ ਖ਼ੁਦ ਹੀ ਬਦਲ ਸਕੋ ਤੋਹ ਚਲੋ

ਯਹਾਂ ਕਿਸੀ ਕੋ ਕੋਈ ਰਾਸਤਾ ਨਹੀਂ ਦੇਤਾ
ਮੁਝੇ ਗਿਰਾ ਕੇ ਅਗਰ ਤੁਮ ਸੰਭਲ ਸਕੋ ਤੋਹ ਚਲੋ

ਕਹੀਂ ਨਹੀਂ ਕੋਈ ਸੂਰਜ ਧੂਆਂ ਧੂਆਂ ਹੈ ਫਜ਼ਾ
ਖ਼ੁਦ ਅਪਨੇ ਆਪ ਸੇ ਬਾਹਰ ਨਿਕਲ਼ ਸਕੋ ਤੋਹ ਚਲੋ

ਯਹੀ ਹੈ ਜ਼ਿੰਦਗੀ ਕੁਛ ਖ਼ਵਾਬ ਚੰਦ ਉੱਮੀਦੇਂ
ਇਨ ਹੀ ਖਿਲੌਣੋ ਸੇ ਤੁਮ ਭੀ ਬਹਿਲ ਸਕੋ ਤੋਹ ਚਲੋ

- ਨਿਦਾ ਫ਼ਾਜ਼ਲੀ

Sunday, October 1, 2017

ਜਬ ਸੇ ਕਰੀਬ ਹੋ ਕੇ ਚਲੇ

ਜਬ ਸੇ ਕਰੀਬ ਹੋ ਕੇ ਚਲੇ ਜ਼ਿੰਦਗੀ ਸੇ ਹਮ
ਖੁਦ ਅਪਨੇ ਆਈਨੇ ਕੋ ਲਗੇ ਅਜਨਬੀ ਸੇ ਹਮ

ਕੁਛ ਦੂਰ ਚਲ ਕੇ ਰਾਸਤੇ ਸਬ ਏਕ ਸੇ ਲਗੇ
ਮਿਲਨੇ ਗਏ ਕਿਸੀ ਸੇ ਥੇ, ਮਿਲ ਆਏ ਕਿਸੀ ਸੇ ਹਮ

ਅੱਛੇ ਬੁਰੇ ਕੇ ਫ਼ਰਕ ਨੇ ਬਸਤੀ ਉਜਾੜ ਦੀ
ਮਜਬੂਰ ਹੋ ਕੇ ਮਿਲਨੇ ਲਗੇ ਹਰ ਕਿਸੀ ਸੇ ਹਮ

ਸ਼ਾਅਇਸਤਾ ਮਹਿਫਿਲੋਂ ਕੀ ਫਿਜ਼ਾਓਂ ਮੇਂ ਜ਼ਹਿਰ ਥਾ
ਜ਼ਿੰਦਾ ਬਚੇ ਹੈਂ ਜ਼ਹਿਨ ਕੀ ਆਵਾਰਗੀ ਸੇ ਹਮ

ਅੱਛੀ ਭਲੀਹ ਥੀ ਦੁਨੀਆ ਗੁਜ਼ਾਰੇ ਕੇ ਵਾਸਤੇ
ਉਲਝੇ ਹੁਏ ਹੈਂ ਅਪਨੀ ਹੀ ਖੁਦ-ਆ-ਗਾਹੀ ਸੇ ਹਮ

ਜੰਗਲ ਮੇਂ ਦੂਰ ਤਕ ਕੋਈ ਦੁਸ਼ਮਨ ਨਾ ਕੋਈ ਦੋਸਤ
ਮਨਹੂਸ ਹੋ ਚਲੇ ਹੈਂ ਮਗਰ ਬਾਮਬੇ ਸੇ ਹਮ

-ਨਿਦਾ ਫ਼ਾਜ਼ਲੀ