Saturday, September 8, 2012

ਇਕੱਲਾ ਹੀ ਚੱਲ ਵੇ !

ਜਦ ਤੇਰੀ 'ਵਾਜ ਸੁਣ ਕੋਈ ਨਾ ਆਵੇ,
ਤਾਂ ਇਕੱਲਾ ਹੀ ਚੱਲ ਵੇ !
ਇਕੱਲਾ ਚੱਲ ! ਇਕੱਲਾ ਚੱਲ ! ਇਕੱਲਾ ਚੱਲ ਵੇ !

ਜਦ ਕੋਈ  ਬੋਲੇ ਕੁਝ ਨਾ,
ਵੇ ਵੇ ਓ ਅਭਾਗੇ !
ਜਦ ਸਭੇ ਢੱਕ ਲੈਣ ਮੂੰਹ ਫਿਰਾ ਕੇ,
ਸਭੇ ਬਹਿ ਜਾਣ ਡਰ ਕੇ,
ਤਾਂ ਮਨ ਨੂੰ ਖੋਲ,
ਓ ਤੇਰਾ ਮੂੰਹ ਖੁਲੇ ਤਾਂ ਮਨ ਹੀ ਬੋਲੇ,
ਇਕੱਲਾ ਹੀ ਬੋਲ ਵੇ !

ਜਦ ਸਭੇ ਮੁੜ ਜਾਣ ,
ਵੇ ਵੇ ਓ ਅਭਾਗੇ !
ਜਦ ਅੱਗੇ ਰਾਹ ਹੋਵੇ ਸੰਘਣਾ, ਕਾਲਾ, ਡੂੰਗਾ,
ਪਲਟ ਵੇਖਣਾ ਕੋਈ ਨਾ ਚਾਹਵੇ ,
ਤਾਂ ਜੋ ਆਵਣ ਪੱਥਰ ਕੰਡੇ,
ਓ ਤੇਰੇ ਖੂਨ ਨਾਲ ਰਾਹ ਨੂੰ ਰੰਗ ਕੇ,
ਸਭ ਨੂੰ ਆਪਣੇ ਪੈਰਾਂ ਹੇਠ ,
ਇਕੱਲਾ ਹੀ ਦੱਬ ਵੇ !

ਜਦ ਰੋਸ਼ਨੀ ਨਾ ਬਲੇ ,
ਵੇ ਵੇ ਓ ਅਭਾਗੇ,
ਜਦ ਵੱਸਣ ਬੱਦਲ ਅੰਧੇਰੀ ਰਾਤ ,
ਤੇ ਬੰਦ ਹੋਣ ਸਾਰੇ ਦੁਆਰ,
ਤਾਂ ਵਜਰ ਦੀ ਅੱਗ ਸੀਨੇ ਚ ਬਾਲ,
ਇਕੱਲਾ ਹੀ ਬਲ ਵੇ !

ਜਦ ਤੇਰੀ 'ਵਾਜ ਸੁਣ ਕੋਈ ਨਾ ਆਵੇ,
ਤਾਂ ਇਕੱਲਾ ਹੀ ਚੱਲ ਵੇ !
ਇਕੱਲਾ ਚੱਲ ! ਇਕੱਲਾ ਚੱਲ ! ਇਕੱਲਾ ਚੱਲ ਵੇ !

- ਰਬਿੰਦਰਨਾਥ ਟੈਗੋਰ


Yours truly is to blame for any liberties taken, or errors committed in the translation, and those should be owed to the translators relative incompetence. The original is - as many would assent, I am sure - perfect.

Saturday, September 1, 2012

ਪਿਆਰ ਨਾਲ ਨਾ ਸਹੀ..

ਵੇ ਦਿਲ ਦੀ ਦੁਨੀਆ 'ਚ ਤੇਰੇ ਬਾਝੋਂ,
ਜੇ ਕੋਈ ਵਸਾਵਾਂ ਤਾਂ ਕਾਫ਼ਿਰ ਆਖੀਂ।

ਮੈਂ ਤੇਰੀ ਚੌਖ਼ਟ, ਤੂੰ ਸਾਰੀ ਜ਼ਿੰਦਗੀ,
ਜੇ ਸਿਰ ਉਠਾਵਾਂ ਤਾਂ ਕਾਫ਼ਿਰ ਆਖੀਂ।

ਜੇ ਮੇਰੀ ਪੂਜਾ 'ਚ ਫ਼ਰਕ ਆਵੇ,
'ਇਜਾਜ਼' ਖੰਜਰ ਦੀ ਲੋੜ ਕਾਈ ਨਹੀਂ,
ਖੁਦਾ ਗਵਾਹ ਹੈ, ਤੂੰ ਅੱਖ ਚਾਂ ਬਦਲੇਂ,
ਮੈਂ ਮਰ ਨਾ ਜਾਵਾਂ ਤਾਂ ਕਾਫ਼ਿਰ ਆਖੀਂ।

ਪਿਆਰ ਨਾਲ ਨਾ ਸਹੀ,
ਗੁੱਸੇ ਨਾਲ ਵੇਖ ਲਿਆ ਕਰ,
ਬੀਮਾਰਾਂ ਨੂੰ ਸ਼ਫ਼ਾ ਮਿਲ ਜਾਂਦੀ ਏ।