Saturday, April 16, 2016

ਸੂਰਜ ਅੱਗ ਲਾਈ ਏ

ਸਮੇਂ ਦੇ ਹੇਰ ਨੇ 
ਬੜੇ ਮੂੰਹ ਫੇਰ ਨੇ 
ਮਨ ਹਰਜਾਈ ਨੇ 
ਜਿੰਦ ਬੰਨ੍ਹੇ ਲਾਈ ਏ 

ਕੀ ਆਖਾਂ ਤੈਨੂੰ ਮੈਂ 
ਬੋਲ ਮੁੱਕੇ ਪਏ ਨੇ 
ਦਿਸਦਾ ਵੀ ਕੁਝ ਨਹੀਂ 
ਹਨੇਰੇ ਦੀ ਪਰਛਾਈ ਏ 

ਹੱਡਾਂ ਦਾ ਖੂਨ ਏ 
ਪਸੀਨੇ ਦੀ ਕਮਾਈ ਏ 
ਰੂਹ ਬਾਲ ਬਾਲ ਕੇ 
ਸੂਰਜ ਅੱਗ ਲਾਈ ਏ