Saturday, December 31, 2016

ਹਜੇ ਅਸੀਂ ਜੰਮੇ ਨਹੀਂ

ਜ਼ਿੰਦਗੀ ਦੇ ਗਰਭ ਚੋਂ ਹਜੇ ਅਸੀਂ ਜੰਮੇ ਨਹੀਂ
ਚੱਲ ਰਹੇ ਤੂਫ਼ਾਨ ਉੱਦਾਂ ਹੀ, ਥੰਮੇ ਨਹੀਂ
ਤੂਫ਼ਾਨ ਓਦੋਂ ਥੱਮਣਗੇ
ਜਦੋਂ ਅਸੀਂ ਜੰਮਾਂਗੇ
ਸਾਡੇ ਜੰਮਣ ਵਿੱਚ ਕੁੱਝ ਕੁ ਹੀ ਦਿਨ ਬਾਕੀ ਨੇ
ਲੋਕ ਬਿੱਟਰ ਬਿੱਟਰ ਜਾਂਦੇ ਝਾਕੀ ਨੇ
ਕਿ ਇਹ ਸਾਨੂੰ ਜੰਮਣ ਦੇਣਗੇ,
ਜਾਂ ਇੰਨ੍ਹਾਂ ਨੂੰ ਸਾਡੇ ਜੰਮਣ ਦਾ ਡਰ ਹੋਵੇਗਾ ?
ਕੋਈ ਰੂੜੀ ਜਾਂ ਛੱਪੜ ਦਾ ਕਿਨਾਰਾ ਸਾਡਾ ਘਰ ਹੋਵੇਗਾ
ਇੰਨਾਂ ਦੀ ਅੱਖ ਝਪਕਣ ਤੇ ਅਸੀਂ ਜੰਮੇ
ਤੇ ਇੰਨਾਂ ਵਿੱਚ ਹੀ ਢਲ ਗਏ
ਇੰਨ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ, ਇੰਨ੍ਹਾਂ 'ਚ ਹੀ ਰਲ ਗਏ
ਫ਼ਿਰ ਭੀੜ ਵਿੱਚੋਂ ਆਵਾਜ਼ ਆਈ
ਤੂਫ਼ਾਨ ਤਾਂ ਉੱਦਾਂ ਹੀ ਚੱਲੀ ਜਾਂਦੇ ਆ,
ਅਜੇ ਥੰਮੇ ਨਹੀਂ
ਜ਼ਿੰਦਗੀ ਦੇ ਗਰਭ ਚੋਂ ਹਜੇ ਅਸੀਂ ਜੰਮੇ ਨਹੀਂ
ਚੱਲ ਰਹੇ ਤੂਫ਼ਾਨ ਹਜੇ ਥੰਮੇ ਨਹੀਂ
ਜ਼ਿੰਦਗੀ ਦੇ ਗਰਭ ਚੋਂ ਹਜੇ ਅਸੀਂ ਜੰਮੇ ਨਹੀਂ।

We are not born yet

From the womb of life, we are not born yet
Afoot are the storms hitherto, they are not still yet
Storms will be stilled
When we are born
To our birth, only a few days remain
People, mesmerized, stare on
Will they let us be born,
or will They be afraid of us being born ?
Some corner of a pond or field will be our home
A moment they closed their eyes, and we were born
And into them we cast ourselves
Listening to their tongue over and over, we became them
Then from the crowd came a voice
The storms are still afoot, the same
They are not still yet
From the womb of life, we are not born yet
The storms are afoot, not still yet
From the womb of life, we are not born yet.


Friday, November 18, 2016

ਕੰਬਦੀ ਕਲਾਈ

         ਕੰਬਦੀ ਕਲਾਈ

            ਭਾਈ ਵੀਰ ਸਿੰਘ ਜੀ


ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸ਼ੀਸ਼ ਨਿਵਾਇਆ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ,

ਫਿਰ ਲੜ ਫੜਨੇ ਨੂੰ ਉੱਠ ਦਉੜੇ
ਪਰ ਲੜ ਉਹ 'ਬਿਜਲੀ ਲਹਿਰਾ'
ਉਡਦਾ ਜਾਂਦਾ, ਪਰ ਉਹ ਅਪਣੀ
ਛੁਹ ਸਾਨੂੰ ਗਯਾ ਲਾਈ:
ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂੰਆਂ ਵਿਚ ਲਿਸ਼ਕੇ,-
ਬਿਜਲੀ ਕੂੰਦ ਗਈ ਥਰਰਾਂਦੀ
ਹੁਣ ਚਕਾਚੂੰਧ ਹੈ ਛਾਈ ।

   The Trembling Wrist

               Bhai Veer Singh Ji


In a dream, Thou came to meet us
We lunged to embrace Thee
Pure Grace, Thy couldn't be grasped
Our wrist stayed there trembling,

We placed our head at Thy feet
But the forehead didn't receive the touch
Thou were high, we were low
None of our pleas were heard.

Then, Grasping at thine hem,
we rose, and ran,
but that hem like lightening,
flew, and left but only,
it's fleeting touch, imprinted on us:
This dead soil started shining,
And Thou shone through it,
Lightening spread with a thunder,
Now it's brightness everywhere.

ਕਿਲਿਮੰਜਾਰੋ ਦਾ ਤੇਂਦੂਆ

ਕੀ ਤੁਸੀਂ ਕਦੀ ਕਿਸੇ ਗਿੱਦੜ ਨੂੰ ਦੇਖਿਆ ਹੈ, ਕਿਸੇ ਪਹਾੜ ਦੀ ਤਲਹਟੀ ਵਿੱਚ, ਜੋ ਸਿਰਫ਼ ਮੋਏ ਜਾਨਵਰਾਂ ਦੇ ਸੜਦੇ ਹੋਏ ਮਾਸ ਦੀ ਤਲਾਸ਼ ਵਿੱਚ ਹੈ, ਉਹ ਗਿੱਦੜ ?

ਮੈਂ ਤਾਂ ਇੱਕ ਤੇਂਦੂਆ ਹੋਣਾ ਚਾਹੁੰਦਾ ਹਾਂ ਗਿੱਦੜ ਨਹੀਂ, ਬਲਕਿ ਮੈਂ ਉਹ ਤੇਂਦੂਆ ਹੋਣਾ ਚਾਹੁੰਦਾ ਹਾਂ ਜਿਸਨੂੰ ਉਸ ਪਹਾੜ ਦੀ ਚੋਟੀ ਨਾਲ ਪਿਆਰ ਹੋ ਜਾਂਦਾ ਹੈ, ਅਤੇ ਜੋ ਓਸ ਬਰਫ਼ੀਲੀ ਚੋਟੀ ਤੇ ਹੀ ਵੱਸ ਜਾਂਦਾ ਹੈ, ਤੇ ਆਖ਼ਿਰ ਭੁੱਖ ਤੇ ਠੰਡ ਨਾਲ ਓਥੇ ਦੀ ਹੀ ਬਰਫ਼ ਹੇਠਾਂ ਕਿਤੇ ਦਫ਼ਨ ਹੈ।

ਚਲਦਾ।

Sunday, October 2, 2016

ਸ਼੍ਰੀਮਾਨ ਲਗਭਗ ਦੀ ਆਤਮ ਕਥਾ

- ਹੂ ਸ਼ੀ 


ਕੀ ਤੁਸੀਂ ਜਾਣਦੇ ਹੋ ਕਿ ਚੀਨ ਦਾ ਸਭ ਤੋਂ ਮਸ਼ਹੂਰ ਵਿਅਕਤੀ ਕੌਣ ਹੈ?

Saturday, April 16, 2016

ਸੂਰਜ ਅੱਗ ਲਾਈ ਏ

ਸਮੇਂ ਦੇ ਹੇਰ ਨੇ 
ਬੜੇ ਮੂੰਹ ਫੇਰ ਨੇ 
ਮਨ ਹਰਜਾਈ ਨੇ 
ਜਿੰਦ ਬੰਨ੍ਹੇ ਲਾਈ ਏ 

ਕੀ ਆਖਾਂ ਤੈਨੂੰ ਮੈਂ 
ਬੋਲ ਮੁੱਕੇ ਪਏ ਨੇ 
ਦਿਸਦਾ ਵੀ ਕੁਝ ਨਹੀਂ 
ਹਨੇਰੇ ਦੀ ਪਰਛਾਈ ਏ 

ਹੱਡਾਂ ਦਾ ਖੂਨ ਏ 
ਪਸੀਨੇ ਦੀ ਕਮਾਈ ਏ 
ਰੂਹ ਬਾਲ ਬਾਲ ਕੇ 
ਸੂਰਜ ਅੱਗ ਲਾਈ ਏ