Monday, February 9, 2015

ਕੁੱਝ ਸਾਨੂੰ ਮਰਣ ਦਾ ਸ਼ੌਕ ਵੀ ਸੀ

ਕਿਸ ਦਾ ਦੋਸ਼ ਸੀ ਕਿਸ ਦਾ ਨਹੀਂ ਸੀ
ਇਹ ਗੱਲਾਂ ਹੁਣ ਕਰਨ ਦਿਆਂ ਨਹੀਂ

ਵੇਲੇ ਲੰਘ ਗਏ ਹੁਣ ਤੌਬਾ ਵਾਲੇ
ਰਾਤਾਂ ਹੁਣ ਹੌਕੇ ਭਰਨ ਦਿਆਂ ਨਹੀਂ

ਜੋ ਹੋਇਆ ਉਹ ਤੇ ਹੋਣਾ ਹੀ ਸੀ
ਤੇ ਹੋਣੀਆਂ ਰੋਕਿਆ ਰੁਕਦੀਆਂ ਨਹੀਂ

ਇੱਕ ਵਾਰੀ ਜਦ ਸ਼ੁਰੂ ਹੋ ਜਾਵੇ
ਤੇ ਗੱਲ ਫੇਰ ਐਵੇਂ ਮੁੱਕਦੀ ਨਹੀਂ

ਕੁੱਝ ਸ਼ੌਕ ਸੀ ਯਾਰ ਫ਼ਕੀਰੀ ਦਾ
ਕੁੱਝ ਇਸ਼ਕ਼ ਨੇ ਦਰ ਦਰ ਰੋਲ ਦਿੱਤਾ

ਕੁੱਝ ਸੱਜਣਾ ਕਸਰ ਨਾ ਛੱਡੀ ਸੀ
ਕੁੱਝ ਜ਼ਹਿਰ ਰਕੀਬਾਂ ਘੋਲ ਦਿੱਤਾ

ਕੁੱਝ ਹਿਜਰ ਫਿਰਾਕ ਦਾ ਰੰਗ ਚੜ੍ਹਿਆ
ਕੁੱਝ ਦਰਦ ਮਾਹੀ ਅਨਮੋਲ ਦਿੱਤਾ

ਕੁੱਝ ਸੜ ਗਈ ਕਿਸਮਤ ਮੇਰੀ
ਕੁੱਝ ਪਿਯਾਰ ਚ ਧੋਖਾ ਢੋਲ ਦਿੱਤਾ

ਕੁੱਝ ਉਂਝ ਵੀ ਰਾਹਵਾਂ ਔਖੀਆਂ ਸਨ
ਕੁੱਝ ਗਲ ਵਿਚ ਗਮਾਂ ਦਾ ਤੌਕ਼ ਵੀ ਸੀ

ਕੁੱਝ ਸ਼ਹਿਰ ਦੇ ਲੋਕ ਵੀ ਜਾਲਮ ਸਨ
ਕੁੱਝ ਸਾਨੂੰ ਮਰਣ ਦਾ ਸ਼ੌਕ ਵੀ ਸੀ