Sunday, October 15, 2017

ਹਾਲ ਫ਼ਕੀਰਾਂ ਦਾ

ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ

ਇਹ ਜਾਣਦਿਆਂ ਕੁਝ ਸ਼ੋਖ਼ ਜਹੇ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਜਦ ਹੱਟ ਗਏ ਅਸੀਂ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ

ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ

ਤਕਦੀਰ ਤਾਂ ਆਪਣੀ ਸੌਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁੱਟਿਆ ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ

ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫ਼ਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਅਬਾ ਕਹਿ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ

ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ
ਕਈ ਵਾਰ ਉੱਚੀ ਬੋਲ ਪਿਆ
ਕੁਝ ਮਾਣ ਸੀ ਸਾਨੂੰ ਇਸ਼ਕੇ ਦਾ
ਕੁਝ ਦਾਅਵਾ ਵੀ ਸੀ ਪੀੜਾਂ ਦਾ

ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ
ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ
ਇਹ ਲੋਕਾਂ 'ਤੇ ਛੱਡ ਦੇਈਏ
ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।

- ਸ਼ਿਵ ਕੁਮਾਰ ਬਟਾਲਵੀ

Tuesday, September 12, 2017

ਤੇਰੇ ਆਨੇ ਕਾ ਇੰਤਜ਼ਾਰ ਰਹਾ

ਤੇਰੇ ਆਨੇ ਕਾ ਇੰਤਜ਼ਾਰ ਰਹਾ
ਉਮਰ ਭਰ ਮੌਸਮ-ਏ-ਬਹਾਰ ਰਹਾ

ਪਾ-ਬ-ਜ਼ੰਜੀਰ ਜ਼ੁਲਫ਼-ਏ-ਯਾਰ ਰਹੀ
ਦਿਲ ਅਸੀਰ-ਏ-ਖ਼ਿਆਲ-ਏ-ਯਾਰ ਰਹਾ

ਸਾਥ ਅਪਨੇ ਗ਼ਮੋਂ ਕੀ ਧੂਪ ਰਹੀ
ਸਾਥ ਇਕ ਸਰਵ-ਏ-ਸਾਇਆ-ਦਾਰ ਰਹਾ

ਮੈਂ ਪਰੇਸ਼ਾਨ-ਹਾਲ ਆਸ਼ੁਫ਼ਤਾ
ਸੂਰਤ-ਏ-ਰੰਗ-ਏ-ਰੋਜ਼ਗਾਰ ਰਹਾ

ਆਇਨਾ ਆਇਨਾ ਰਹਾ ਫ਼ਿਰ ਭੀ
ਲਾਖ ਦਰ-ਪਰਦਾ-ਏ-ਗੁਬਾਰ ਰਹਾ

ਕਬ ਹਵਾਏਂ ਤਹਿ-ਏ-ਕਮੰਦ ਆਈਂ
ਕਬ ਨਿਗਾਹੋਂ ਪੇ ਇਖ਼ਤਿਆਰ ਰਹਾ

ਤੁਝ  ਸੇ ਮਿਲਨੇ ਕੋ ਬੇ-ਕ਼ਰਾਰ ਥਾ ਦਿਲ
ਤੁਝ ਸੇ ਮਿਲ ਕਰ ਭੀ ਬੇ-ਕ਼ਰਾਰ ਰਹਾ 


- ਰਸਾ ਚੁਗ਼ਤਾਈ