Wednesday, November 12, 2014

ਹੀਰ

ਹੀਰ ਆਖਦੀ ਜੋਗੀਆ ਝੂਠ ਬੋਲੇਂ,
ਤੇ ਕੌਣ ਵਿੱਛੜੇ ਯਾਰ ਮਿਲਾਂਵਦਾ ਈ ।
ਐਸਾ ਕੋਈ ਨਾ ਮਿਲਿਆ, ਵੇ ਮੈਂ ਢੂੰਢ ਥੱਕੀ,
ਤੇ ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ ।

ਮੀਆਂ ਰਾਂਝਿਆ ਮੁੱਲਾ ਨੂੰ ਜਾ, ਅੱਜ ਆਖਿਆ ਈ ।
ਲਿਖੋ ਚਿੱਠੀ ਅੱਜ ਸੱਜਣਾਂ ਪਿਆਰਿਆਂ ਨੂੰ ।
ਅੱਗ ਲਾਵਾਂ ਮੈਂ ਜ਼ਮੀਨ ਨੂੰ, ਅਸਮਾਨ ਫੂਕਾਂ,
ਲਿਖਾਂ ਦੁੱਖੜਾ ਅੱਜ ਕੁਲ ਜਹਾਨ ਤੇ ਸਾਰਿਆਂ ਨੂੰ ।
ਮੈਨੂੰ ਠੱਗਿਆ, ਮੈਥੋਂ ਮੱਹੀਂਆ ਚਰਾ ਲਈਆਂ,
ਰੰਨਾ ਤੋੜਿਆ ਈ ਸੱਚ ਦੇ, ਤੂੰ ਤਾਰਿਆਂ ਨੂੰ । 

ਨੈਣਾਂ ਤਿੱਖੀਆਂ ਕਟਾਰੀਆਂ, ਜੱਟ ਕਤਲ ਕੀਤਾ ।
ਕੇਹਾ ਮਾਰਿਆ ਈ ਹੀਰੀਏ ਵਿਚਾਰੇਆਂ ਨੂੰ ।

ਇਸ਼ਕ਼ ਇੱਕ ਤੇ, ਇੱਕ ਤੇ ਲੱਖ ਕਰਦੇ ਯਾਰੋ ।
ਯਾਰੋ ਸਭ ਤੋ ਔਖੀਆਂ ਐ ਯਾਰੀਆਂ ਨੀ ।
ਇਨ੍ਹਾ ਯਾਰੀਆਂ ਨੇ ਰਾਜੇਅਾਂ ਫ਼ਕੀਰ ਕੀਤੇ । 
ਅਸੀਂ ਕਿੰਨਾ ਤੇ ਹਾਂ, ਪਾਣੀ ਹਾਰੀਆਂ ਨੀ ।
ਕੀਤਾ ਹੀਰ ਨੇ ਨਹੀਂ ਨਵਾਂ ਇਸ਼ਕ ਯਾਰੋ, 
ਇਸ਼ਕ ਕੀਤਾ ਹੈ ਹਲ੍ਕਤਾਂ ਸਾਰੀਆਂ ਨੀ ।
ਵਾਰਿਸ ਸ਼ਾਹ ਹੈਣ ਜਹਾਂਨ ਦੇ ਚਲਨ ਨਿਆਰੇ ,  
ਏਸ ਇਸ਼ਕੇ ਦੀ ਧੱਜਾਂ ਨਿਆਰੀਆਂ ਨੀ ।

ਐਡਾ ਕਹਿਰ ਕੀਤਾ ਇਸ ਸ਼ਹਿਰ ਵਾਲਿਆਂ ,
ਇਸ ਸ਼ਹਿਰ ਨੂੰ ਕਾਦਰ ਅੱਗ ਲਾਈਂ ,
ਵਾਰਿਸ ਸ਼ਾਹ ਸਿਆਲਾਂ ਦੀ ਜਾ ਜੱਟੀ ,
ਬੜੇ ਗੁੱਸੇ ਦਿੱਤੀ ਬਦ ਦੁਆ ਈ ।

Even if you can't understand a word of it, the guitar alone is worth listening the song to.

English transliteration after the video, for the friends who haven't learnt to read Punjabi yet. Stop procrastinating and get to it. Please? 

[ PS: I am trying the 'please' out, have received complaints regarding my dangerously low politeness levels. ]



Friday, October 17, 2014

ਨੇੜੇ ਨੇੜੇ ਵੱਸ

ਦਿਲ ਲਾਉਣਾ ਨਹੀਂ ਤੇਰੇ ਬਿਨਾਂ
ਅੱਜ ਕਰ ਲਿਆ ਫੈਸਲਾ
ਹੋ ਮੇਰੀ ਅੱਖੀਆਂ ਦੀ ਪਿਆਸ ਬੁਝਾ
ਪਈਆਂ ਤੱਕਦੀਆਂ ਤੇਰੀਆਂ ਰਾਹ
ਮੇਹਰਮਾ

ਦਿਲ ਲਾਉਣਾ ਨਹੀਂ ਤੇਰੇ ਬਿਨਾਂ
ਅੱਜ ਕਰ ਲਿਆ ਫੈਸਲਾ
ਹੋ ਮੇਰੀ ਅੱਖੀਆਂ ਦੀ ਪਿਆਸ ਬੁਝਾ
ਪਈਆਂ ਤੱਕਦੀਆਂ ਤੇਰੀਆਂ ਰਾਹ
ਮੇਹਰਮਾ

ਤੇਰਾ ਮੁਖੜਾ ਮੈਂ ਤੱਕਦੀ ਜਾਵਾਂ
ਕੋਲੇ ਆ ਮੇਰੇ ਮੈਂ ਤੈਨੂੰ ਮਨਾਵਾਂ

ਤੇਰਾ ਮੁਖੜਾ ਮੈਂ ਤੱਕਦੀ ਜਾਵਾਂ
ਕੋਲੇ ਬੈਠ ਮੈਂ ਤੈਨੂੰ ਮਨਾਵਾਂ

ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ

ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ

ਓ ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ 

ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ 

ਮੈਂ ਸਜਦੀ ਜਾਵਾਂ 
ਤੇਰੇ ਵਾਸਤੇ ਸੱਜਣਾ 
ਤੂੰ ਰੱਜ ਰੱਜ ਵੇਖੇਂ
ਨਾ ਰੋਕੇਂ ਮੈਨੂੰ ਤੱਕਣਾ

ਮੈਂ ਸਜਦੀ ਜਾਵਾਂ 
ਤੇਰੇ ਵਾਸਤੇ ਸੱਜਣਾ 
ਤੂੰ ਰੱਜ ਰੱਜ ਵੇਖੇਂ
ਨਾ ਰੋਕੇਂ ਮੈਨੂੰ ਤੱਕਣਾ

ਤੂੰ ਮੇਰਾ ਪਰਦਾ ਬਣ ਜਾਵੇਂ 
ਮੈਂ ਬੈਠਾਂ ਬਸ ਤੇਰੀ ਛਾਵੇਂ

ਤੂੰ ਮੇਰਾ ਸ਼ੀਸ਼ਾ ਬਣ ਜਾਵੇਂ
ਕਿ ਬਸ ਤੂੰ ਹੀ ਮੈਨੂੰ ਚਾਹਵੇਂ

ਹਾਏ ਮੁੱਖੜਾ ਮੈਂ ਤੱਕਦੀ ਜਾਵਾਂ
ਕੋਲੇ ਆ ਮੇਰੇ ਮੈਂ ਤੈਨੂੰ ਮਨਾਵਾਂ

ਤੇਰਾ ਮੁੱਖੜਾ ਮੈਂ ਤੱਕਦੀ ਜਾਵਾਂ
ਕੋਲੇ ਬੈਠ ਮੈਂ ਤੈਨੂੰ ਮਨਾਵਾਂ

ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ

ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ

ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ

ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ 

ਦਿਲ ਲਾਉਣਾ ਨਹੀਂ ਤੇਰੇ ਬਿਨਾਂ
ਅੱਜ ਕਰ ਲਿਆ ਫੈਸਲਾ 
ਮੇਹਰਮਾ 

ਕੋਲੇ ਆ ਮੇਰੇ ਤੈਨੂੰ  ਮਨਾਵਾਂ
ਕੋਲੇ ਆ ਮੇਰੇ

ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ 

ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ 

ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ 

ਨੇੜੇ ਨੇੜੇ ਵੱਸ ਵੇ ਢੋਲਾ
ਮੈਂ ਤੈਨੂੰ ਪਿਆਰ ਕਰਦੀ ਜਾਵਾਂ



Dil launa nahin tere bina,
Ajj kar lia faisala,
Ho meri akhhian di pyaas bhujha,
Payian takkdian terian raah
Mehramaa

Dil launa nahin tere bina,
Ajj kar lia faisala,
Ho meri akhhian di pyaas bhujha,
Payian takkdian terian raah
Mehramaa

Tera mukhhrha main takkdi jaavan
Kole aa mere main tainu manavan

Tera mukhhrha main takkdi jaavan
Kole aa mere main tainu manavan

Nerhe nerhe vass ve dhola
Main tainu pyaar kardi jaavan

Nerhe nerhe vass ve dhola
Main tainu pyaar kardi jaavan

O nerhe nerhe vass ve dhola
Main tainu pyaar kardi jaavan

Nerhe nerhe vass ve dhola
Main tainu pyaar kardi jaavan

Main sajjdi jaavan 
Tere vaaste sajjna
Tuun rajj rajja vekhein
Na rokein mainu takkna

Main sajjdi jaavan 
Tere vaaste sajjna
Tuun rajj rajja vekhein
Na rokein mainu takkna

Tuun mera parda ban jaavein
Main baithan bas teri chhaavein

Tuun mera sheesha ban jaavein
K bas tuun hi mainu chahvein

Haye mukhda main takkdi jaavan
Kole aa mere main tainu manavan

Tera mukhda main takkdi jaavan
Kole baith main tainu manavan

Nerhe nerhe vass ve dhola
Main tainu pyaar kardi jaavan

Nerhe nerhe vass ve dhola
Main tainu pyaar kardi jaavan

Nerhe nerhe vass ve dhola
Main tainu pyaar kardi jaavan

Nerhe nerhe vass ve dhola
Main tainu pyaar kardi jaavan

Dil launa nahin tere bina
Ajj kar lia faisala
Mehramaa

Kole aa mere tainu manavan
Kole aa mere

Nerhe nerhe vass ve dhola
Main tainu pyaar kardi jaavan

Nerhe nerhe vass ve dhola
Main tainu pyaar kardi jaavan

Nerhe nerhe vass ve dhola
Main tainu pyaar kardi jaavan

Nerhe nerhe vass ve dhola
Main tainu pyaar kardi jaavan



Edit: Transliteration added for my friends who have some trouble with reading the punjabi script.

Saturday, August 2, 2014

ਵੈਰੀ ਨਾਗ ਦਾ ਪਹਿਲਾ ਝਲਕਾ

ਵੈਰੀ ਨਾਗ ! ਤੇਰਾ ਪਹਿਲਾ ਝਲਕਾ
ਜਦ ਅੱਖੀਆਂ ਵਿਚ ਵਜਦਾ,
ਕੁਦਰਤ ਦੇ ਕਾਦਰ ਦਾ ਜਲਵਾ
ਲੈ ਲੈਂਦਾ ਇਕ ਸਿਜਦਾ,
ਰੰਗ ਫੀਰੋਜ਼ੀ, ਝਲਕ ਬਲੌਰੀ,
ਡਲ੍ਹਕ ਮੋਤੀਆਂ ਵਾਲੀ
ਰੂਹ ਵਿਚ ਆ ਆ ਜਜ਼ਬ ਹੋਇ
ਜੀ ਵੇਖ ਵੇਖ ਨਹੀਂ ਰਜਦਾ ।
ਨਾ ਕੁਈ ਨਾਦ ਸਰੋਦ ਸੁਣੀਵੇ
ਫਿਰ 'ਸੰਗੀਤ-ਰਸ' ਛਾਇਆ;
ਚੁੱਪ ਚਾਨ ਪਰ ਰੂਪ ਤਿਰੇ ਵਿਚ
ਕਵਿਤਾ ਰੰਗ ਜਮਾਇਆ,
ਸਰਦ ਸਰਦ ਪਰ ਛੁਹਿਆਂ ਤੈਨੂੰ
ਰੂਹ ਸਰੂਰ ਵਿਚ ਆਵੇ,
ਗਹਿਰ ਗੰਭੀਰ ਅਡੋਲ ਸੁਹਾਵੇ !
ਤੈਂ ਕਿਹਾ ਜੋਗ ਕਮਾਇਆ ?
ਸੀਨੇ ਖਿਚ ਜਿੰਨਾ ਨੇ ਖਾਧੀ
ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ
ਓ ਦਿਨੇ ਰਾਤ ਪਏ ਵਹਿੰਦੇ।

ਇੱਕੋ ਲਗਨ ਲਗੀ ਲਈ ਜਾਂਦੀ
ਹੈ ਟੋਰ ਅਨੰਤ ਓਨ੍ਹਾਂ ਦੀ।

ਵਸਲੇ ਉਰੇ ਮਕਾਮ ਨਾ ਕੋਈ
ਸੋ ਚਾਲ ਪਏ ਨਿਤ ਰਹਿੰਦੇ।

ਮਿਰਜ਼ਾ

ਗਲ ਕਰੀਏ ਤਾਂ ਕਰੀਏ ਸੋਲ਼ਾਂ ਆਨੇ
ਨਹੀਂ ਤਾਂ ਨਾ ਕਰੀਏ ਜੇ ਨਾ ਢੰਗ ਹੋਵੇ
ਗੁਰੂ ਹੋਵੇ ਤਾਂ ਹੁਨਰ ਦਾ ਹੋਵੇ ਪੂਰਾ
ਫਖ਼ਰ ਹੋਵੇ ਤਾਂ ਨੰਗ ਮਲੰਗ ਹੋੋਵੇ
ਚੇਲਾ ਹੋਵੇ ਤਾਂ ਗੁਰੂ ਦੀ ਕਰੇ ਸੇਵਾ
ਭਾਵੇਂ ਗੁਰੂ ਵੱਲੋਂ ਸੀਸ ਦੀ ਮੰਗ ਹੋਵੇ
ਆਸ਼ਕ ਹੋਵੇ ਤਾਂ 'ਮਨਸੂਰ' ਜਿਹਾ
ਭਾਵੇਂ ਪੈਂਦੀ ਗਲੇ 'ਚ ਸੂਲੀ ਦੀ ਤੰਦ ਹੋਵੇ
ਮਾਸ਼ੂਕ ਹੋਵੇ ਤਾਂ ਆਸ਼ਕ ਦੇ ਮਰੇ ਪਿਛੇ
ਤੇ ਬੋਤਲ ਹੋਵੇਂ 'ਸਿੱਧੂ' ਤਾਂ ਸੀਲ ਬੰਦ ਹੋਵੇ
ਜੀਮ ਦੇਖੀਆਂ ਜਾਂਦੀਆਂ ਤੂੰ ਨਾਰਾਂ
ਤੇ ਜਿਹੜਿਆਂ ਦਾਨੇ ਭੁਨਾਉਣ ਚੱਲੀਆਂ ਨੇ
ਇੱਕ ਰੇਤ ਸਿੱਲੀ ਤੇ ਦੂਜੀ ਭੱਠ ਗਿੱਲੀ
ਤੇ ਤੀਜਾ ਆਸ਼ਕਾਂ ਗਲੀਆਂ ਮੱਲੀਆਂ ਨੇ
ਫੁੱਲੇ ਫੁੱਲੇ ਚੁੱਗ ਲੈ ਆਸ਼ਕਾਂ ਨੇ
ਤੇ ਲੈ ਰੋੜ ਘਰਾਂ ਨੂ ਚੱਲੀਆਂ ਨੇ
ਕੀ ਕਹੀਏ ਓਹਨਾ ਮਾਪੇਆਂ ਨੂੰ
ਜਿੰਨ੍ਹਾ ਕਵਾਰੀਆਂ ਭੱਠੀ ਤੇ ਘੱਲੀਆਂ ਨੇ


ਓ ਜੱਟ ਚੱੜ੍ਹਦੇ ਮਿਰਜ਼ੇ ਖ਼ਾਨ ਨੂੰ
ਵੱਡੀ ਭਾਬੀ ਲੇੰਦੀ ਥੰਮ।

ਵੇ ਮੈਂ ਕਦੇ ਨਾ ਦਿਓਰ ਵੰਗਾਰਿਆ
ਜੱਟਾ ਕਦੀ ਨਾ ਆਏਓ ਕੰਮ।

ਹਾਏ ਓ ਆਖੇ ਲੱਗ ਮੰਨ ਮੇਰੀਆਂ
ਵੇ ਓ ਆਖੇ ਲਗ ਮੰਨ ਮੇਰੀਆਂ
ਬੱਘੀ ਮੋੜ ਤਬੇਲੇ ਬੰਨ੍ਹ।

ਜੇ ਤੂ ਭੁੱਖਾ ਚੱਲਿਆਂ ਦੁਧ ਦਾ
ਮੇਰੀਆਂ ਬੋਰੀਆਂ ਲੈ ਜਾ ਬੰਨ੍ਹ।

ਜੇ ਤੂ ਭੁੱਖਾ ਚੱਲਿਆਂ ਰਿਜ਼ਕ ਦਾ
ਮੇਰੀਆਂ ਕੋਠੀਆਂ ਲੈ ਜਾ ਬੰਨ੍ਹ।

ਜੇ ਤੂੰ ਚੱਲਿਆਂ ਵਿਆਹ ਕਰਵਾਉਣ ਨੂੰ
ਮੇਰੇ ਪੇਕੇ ਲੈ ਚਲ ਜਨ੍ਨ।

ਤੈਨੂੰ ਆਪ ਤੋਂ ਛੋਟੀ ਵਿਆਹ ਦਿਆਂ
ਵੇ ਜੱਟਾ ਰੂਪ ਜੱਟੀ ਦਾ ਧੰਨ।
ਵੇ ਓਹ ਸਾਹਿਬਾ ਕਿਹੜੀ ਪਦਮਨੀ
ਓਹ ਵੀ ਰੰਨਾ ਵਰਗੀ ਰੰਨ।
ਗੁਜ਼ਰੇ ਸ਼ਾਹ ਮਾਕੀਮ ਦੇ
ਇੱਕ ਜੱਟੀ ਅਰਜ਼ ਕਰੇ।

ਹੋ ਕਹਿੰਦੀ ਬਕਰਾ ਦੇਂਦੀ ਆਂ ਪੀਰ ਦਾ
ਜੇਕਰ ਸਿਰ ਦਾ ਸਾਈਂ ਮਰੇ।

ਪੰਜ ਸੱਤ ਮਰਨ ਗਵਾਂਢਨਾ
ਤੇ ਰਹਿੰਦੀਆਂ ਨੂੰ ਤਾਪ ਚੜ੍ਹੇ।

ਵੇ ਓਹ ਹੱਟੀ ਸੜੇ ਕਰਾਦ ਦੀ
ਜਿਥੇ ਦੀਵਾ ਨਿੱਤ ਬਲੇ।

ਵੇ ਓਹ ਕੁੱਤੀ ਮਰੇ ਫ਼ਕੀਰ ਦੀ
ਜਿਹੜੀ ਟਾਉੰ ਟਾਉੰ ਨਿੱਤ ਕਰੇ।

ਹਾਏ ਓ ਗਲੀਆਂ ਹੋ ਜਾਣ ਸੁੰਨੀਆਂ
ਵੇ ਓ ਗਲੀਆਂ ਹੋ ਜਾਣ ਸੁੰਨੀਆਂ
ਵਿੱਚ ਮਿਰਜ਼ਾ ਯਾਰ ਫਿਰੇ।

ਕੱਲ ਤੋਂ ਕੱਲ ਤਕ

ਅਗਸਤ, ੨੦੧੨

ਹਾਲੇ ਕੱਲ ਦੀ ਹੀ ਗੱਲ ਲਗਦੀ ਹੈ, ਕਿ ਮੈਂ ਆਪਣੇ ਹੋਸਟ੍ਲ ਦੇ ਕਮਰੇ 'ਚ ਬੈਠਾ ਆਸਾ ਸਿੰਘ ਮਸਤਾਨਾ ਦਾ "ਜਦੋਂ ਮੇਰੀ ਅਰਥੀ.." ਸੁਣ ਰਿਹਾ ਸੀ, ਤੇ ਆਉਣ ਵਾਲੇ ਕੱਲ ਨੂੰ ਅੱਧੀਆਂ ਖੁੱਲੀਆਂ ਅੱਖਾਂ ਨਾਲ ਓਸ ਉਨੀਂਦਰੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਫਿਰ ਜਦੋਂ ਸੋਚਾਂ ਦੀ ਲੜੀ ਟੁੱਟਦੀ ਹੈ, ਅਤੇ ਮੈਂ ਪਲਟ ਕੇ ਮੂਹਰੇ ਝਾਕਦਾ ਹਾਂ, ਤਾਂ ਆਪਣੇ ਆਪ ਨੂੰ ਬੀਤੇ ਵਰ੍ਹੇ ਦੇ ਪਰਛਾਂਵੇ ਹੇਠ ਖੜ੍ਹਾ ਪਾਂਦਾ ਹਾਂ।

ਅੱਜ ਮੈਂ ਭਾਵੇਂ ਕਿਸੇ ਨਵੇਂ ਸ਼ਹਿਰ ਦੇ ਕਿਸੇ ਨਵੇਂ ਕਮਰੇ 'ਚ ਬੈਠਾ ਹਾਂ, ਪਰ ਉਂਜ੍ਹ ਹੀ ਸਮੇਂ ਦੀਆਂ ਘੁੰਮਣ ਘੇਰੀਆਂ ਵਿੱਚ ਕਿਤੇ ਗੁਆਚਾ ਫਿਰਦਾ ਹਾਂ। ਇਹਨਾਂ ਅਣਗੌਲੇ ਰਾਹਾਂ ਵਿੱਚ ਭਟਕਦਾ ਮੈਂ ਕੱਲ ਦੀ ਉਡੀਕ ਕਰ ਰਿਹਾ ਸੀ ਜਦ ਆਸਾ ਸਿੰਘ ਮਸਤਾਨਾ ਦੇ "ਮਿੱਤਰਾਂ ਨੇ ਫੁੱਲ ਮਾਰਿਆ.." ਨੇ ਯਾਦਾਂ ਦੀ ਪੀਚੀ ਹੋਈ ਗੰਡ ਨੂੰ ਇੰਜ੍ਹ ਖੋਲ ਦਿੱਤਾ ਜਿਵੇਂ ਕਿਸੇ ਬੱਚੇ ਦੀ ਘੁੱਟ ਕੇ ਬੰਦ ਕੀਤੀ ਮੁੱਠੀ ਨੂੰ ਕਰਿਆਨੇ ਦੀ ਦੁਕਾਨ ਤੇ ਪਈ ਟਾੱਫ਼ੀਆਂ ਦੀ ਮਹਿਕ ਖੋਲ ਜਾਂਦੀ ਹੈ, ਤੇ ਉਸ 'ਚ ਬੰਦ ਯਾਦਾਂ ਦੀਆਂ ਧੇਲੀਆਂ-ਚੁਆਨੀਆਂ ਖਣ-ਖਣ ਕਰਦੀਆਂ ਜ਼ਿੰਦਗੀ ਦੇ ਗੱਲੇ 'ਚ ਜਾ ਸਿਮਟੀਆਂ।

ਕੁਝ ਅਧੂਰੇ ਖਿਆਲ਼ ਆਪਣੇ ਪੂਰਾ ਹੋਣ ਦਾ ਸੁਪਣਾ ਉਨ੍ਹਾਂ ਮੀਟੀਆਂ ਅੱਖਾਂ 'ਚ ਲੈ ਕੇ ਚੱਲੇ ਸਨ, ਪਰ ਲਗਦਾ ਹੈ ਕਿ ਉਹ ਨੀਂਦ ਹਾਲੇ ਟੁੱਟੀ ਨਹੀਂ।

ਕੁਝ ਸੁਆਲ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਜੁਆਬਾਂ ਤੋਂ ਵੀ ਓਨਾ ਹੀ ਡਰ ਲਗਦਾ ਹੈ, ਜਿਨ੍ਹਾ ਕਿ ਇਹਨਾਂ ਸੁਆਲਾਂ ਤਾਈਂ ਮੁੱਕ ਜਾਣ ਦੀ ਹਸਰਤ ਤੋਂ । ਜੀਂਕਣ ਇਹ ਸੁਆਲ ਕੱਲ ਤੇ ਕੱਲ ਦੇ ਫੇਰ ਨੂੰ ਸਿਰੇ ਤੋਂ ਨਕਾਰ ਪਰੇ ਕਰਦੇ ਨੇ, ਕਈ ਵਾਰ ਇਹ ਖਿਆਲ ਮੈਨੂੰ ਵਲੂੰਡਦਾ ਹੈ, ਕਿ ਮੈਨੂੰ ਜੀਵਨ ਦੇ ਫੇਰ 'ਚ ਬੰਨ੍ਹ ਕੇ ਰੱਖਣ ਵਾਲੇ ਇਹ ਸੁਆਲ ਆਪ ਇੰਨ੍ਹੇ ਆਜ਼ਾਦ ਕਿੰਞ ਹੋ ਸਕਦੇ ਨੇ ?

ਸੁਆਲਾਂ-ਜੁਆਬਾਂ 'ਚ ਉਲਝ ਕੇ ਇਹ ਭੁੱਲ ਜਾਣਾ ਬਹੁਤਾ ਔਖਾ ਨਹੀਂ ਕਿ ਅਸਲ 'ਚ ਜ਼ਿੰਦਗੀ ਖਿਆਲਾਂ 'ਚ ਨਹੀਂ, ਹਰਕਤ 'ਚ ਬਲਦੀ, ਧੁਖਦੀ ਤੇ ਪੱਕ ਹੁੰਦੀ ਹੈ । ਇਸ ਲੜੀਵਾਰ ਤੇ ਵਾਰ-ਵਾਰ 'ਚ ਬੱਝੇ ਸਾਡੇ ਦਿਨ ਤੇ ਰਾਤ, ਮਹੀਨੇ ਤੇ ਸਾਲ ਬਣ ਜਾਂਦੇ ਹਨ। ਇਸ ਪੱਕ ਦੀ ਨੀਂਹ ਉੱਤੇ ਪੈਂਦੀਆਂ ਮੰਜ਼ਲਾਂ ਦੀ ਗਿਣਤੀ ਇੰਨੀ ਵਿਸ਼ਾਲ ਹੋ ਜਾਂਦੀ ਹੈ ਕਿ ਉਨ੍ਹਾਂ ਦੀਆਂ ਪੌੜੀਆਂ ਚੜ੍ਹਦੇ-ਚੜ੍ਹਦੇ ਕਦੇ ਸੋਚਣ ਦਾ ਵੇਲਾ ਹੀ ਨਹੀਂ ਮਿਲਦਾ ਕਿ ਆਖਰ ਨੀਂਹ ਪਾਈ ਕਿਸ ਕਾਰਨ ਸੀ।








- ਇਹ ਹਰਫ਼ ਓਕੇਰੇਆਂ ਭਾਵੇਂ ਵਰ੍ਹੇ ਹੋ ਗਏ ਹਨ ਪਰ ਇਹਨਾ ਦੇ ਮਾਇਨੇ ਅੱਜ ਵੀ ਮੇਰੇ ਲਈ ਓਨੇ ਹੀ ਸਟੀਕ ਹਨ। ਇਹਨਾ ਨੂੰ ਦੁਨਿਆ ਮੂਹਰੇ ਹੈਸੀਅਤ ਦੇਣ ਦਾ ਜਿਗਰਾ ਸ਼ਾਯਦ ਅੱਜ ਹੀ ਹੋਇਆ ਹੈ। 

Wednesday, February 26, 2014

ਆਪ ਕੀ ਯਾਦ


ਆਪ ਕੀ ਯਾਦ ਆਤੀ ਰਹੀ ਰਾਤ ਭਰ..
ਚਸ਼ਮ ਏ ਨਮ ਮੁਸਕੁਰਾਤੀ ਰਹੀ ਰਾਤ ਭਰ । 

ਰਾਤ ਭਰ ਦਰਦ ਕੀ ਸ਼ੰਮਾ ਜਲਤੀ ਰਹੀ.. 
ਗਮ ਕੀ ਲੌ ਥਰਥਰਾਤੀ ਰਹੀ ਰਾਤ ਭਰ । 

ਬਾਂਸੁਰੀ ਕੀ ਸੁਰੀਲੀ ਸੁਹਾਨੀ ਸਦਾ..
ਯਾਦ ਬਣ ਬਣ ਕੇ ਆਤੀ ਰਹੀ ਰਾਤ ਭਰ।   

ਯਾਦ ਕੇ ਚਾਂਦ ਦਿਲ ਮੇਂ ਉਤਰਤੇ ਰਹੇ.. 
ਚਾਂਦਨੀ ਜਗਮਗਾਤੀ ਰਹੀ ਰਾਤ ਭਰ।  

ਕੋਈ ਦੀਵਾਨਾ ਗਲਿਓਂ ਮੇਂ ਫਿਰਤਾ ਰਹਾ..
ਕੋਈ ਆਵਾਜ਼ ਆਤੀ ਰਹੀ ਰਾਤ ਭਰ।