Friday, September 8, 2017

ਦਿਲ ਤਾਂ ਬਹੁਤ ਹੀ ਕਰਦਾ ਹੈ

ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਹੋਠਾਂ ਤੇ ਹਾਸਾ ਮਰ ਗਿਆ, ਦੰਦਾਸਾ ਰਹਿ ਗਿਆ
ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਕੁਝ ਸੂਟ ਲਾਭੇਂ ਸਾਂਭ ਕੇ, ਰਖ ਗੂੜ੍ਹੇ ਰੰਗ ਦੇ
ਕੱਚੇ ਦੀ ਕੱਚੀ ਦੋਸਤੀ, ਟੁੱਟੀ ਤੇ ਪਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਟੁੱਟਿਆ ਏ ਨਿਓਂ, ਗੂੜ੍ਹਾ ਜਿਹਾ ਚਸ਼ਮਾ ਖਰੀਦ ਲੈ
ਰੋ ਰੋ ਕੇ ਸੁੱਜੀਆਂ ਸੋਹਣੀਆਂ ਅੱਖੀਆਂ ਲੁਕਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਵਿਛੜੇ ਸੱਜਣ ਨੇ ਖੁਆਬ ਵਿੱਚ, ਸੀਨੇ ਨੂੰ ਲਾ ਕਿਹਾ
ਕਿਸਨੇ ਕਿਹਾ ਸੀ ਇੰਝ ਤੈਨੂੰ ਦਿਲ ਨੂੰ ਲਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਲੰਘਾਂਗੇ ਤੇਰੀ ਵੀ ਗਲੀ, ਇਕ ਦਿਨ ਛਣਨ ਛਣਨ
ਤੇਰੇ ਬਿਨਾਂ ਵੀ ਜੀ ਰਹੇ ਹਾਂ ਇਹ ਦਿਖਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

- ਸੁਰਜੀਤ ਪਾਤਰ 

Wednesday, March 21, 2012

ਕੁਝ ਕਿਹਾ ਤਾਂ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ?

ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ?