Friday, October 30, 2015

ਤਮਾਸ਼ਾ

- ਸਾਦਤ ਹਸਨ ਮੰਤੋ

ਦੋ ਤਿੰਨ ਦਿਨ ਤੋਂ ਉਡਣ-ਖਟੋਲੇ ਸਿਆਹ ਸ਼ਿਕਰਿਆਂ ਵਾਂਗ ਖੰਭ ਫੁਲਾਏ ਖਾਮੋਸ਼ ਹਵਾ ਵਿੱਚ ਮੰਡਲਾ ਰਹੇ ਸਨ। ਜਿਵੇਂ ਓਹ ਕਿਸੇ ਸ਼ਿਕਾਰ ਦੀ ਤਲਾਸ਼ ਵਿਚ ਹੋਣ, ਸੁਰ੍ਖ਼ ਹਨੇਰੀਆਂ ਵਕਤ-ਬੇਵਕਤ ਕਿਸੀ ਆਉਣ ਵਾਲੇ ਹਾਦਸੇ ਦਾ ਪੈਗਾਮ ਲਿਆ ਰਹੀਆਂ ਸਨ। ਸੁਨਸਾਨ ਬਾਜ਼ਾਰਾਂ ਵਿਚ ਹਥਿਆਰਬੰਦ ਪੁਲਸ ਦੀ ਗਸ਼ਤ ਇੱਕ ਅਜੀਬ ਬਣਤਰ ਵਾਲਾ ਸਮਾਂ ਪੇਸ਼ ਕਰ ਰਹੀ ਸੀ। ਓਹ ਬਾਜ਼ਾਰ ਜੋ ਸਵੇਰ ਤੋਂ ਕੁਝ ਅਰਸਾ ਪਹਿਲਾਂ ਲੋਕਾਂ ਦੇ ਹੁਜੂਮ ਨਾਲ ਭਰੇ ਰਹੰਦੇ ਸਨ। ਹੁਣ ਕਿਸੀ ਬੇਨਾਮ ਖੌਫ਼ ਕਰਕੇ ਸੁੰਨ ਪਏ ਸਨ। ਸ਼ਹਿਰ ਦੀ ਹਵਾ ਤੇ ਇੱਕ ਭਰਪੂਰ ਖਾਮੋਸ਼ੀ ਫੈਲੀ ਹੋਈ ਸੀ। ਭਿਆਨਕ ਖੌਫ਼ ਰਾਜ ਕਰ ਰਿਹਾ ਸੀ।

Monday, October 26, 2015

ਟੋਭਾ ਟੇਕ ਸਿੰਘ

- ਸਾਦਤ ਹਸਨ ਮੰਤੋ 


ਬਟਵਾਰੇ ਦੇ ਦੋ-ਤਿੰਨ ਸਾਲ ਬਾਅਦ, ਪਾਕਿਸਤਾਨ ਅਤੇ ਹਿੰਦੂਸਤਾਨ ਦੀਆਂ ਸਰਕਾਰਾਂ ਨੂੰ ਇਹ ਖਿਆਲ ਆਇਆ ਕਿ ਨੈਤਿਕ ਅਪ੍ਰਾਧੀਆਂ ਦੇ ਵਾਂਕਣ ਪਾਗਲਾਂ ਦਾ ਤਬਾਦਲਾ ਵੀ ਹੋਣਾ ਚਾਹੀਦੈ। ਮਤਲਬ ਜੋ ਮੁਸਲਮਾਨ ਪਾਗਲ ਹਿੰਦੂਸਤਾਨ ਦੇ ਪਾਗਲਖਾਣਿਆਂ ਵਿੱਚ ਹਨ ਓਹਨਾਂ ਨੂੰ ਪਾਕਿਸਤਾਨ ਪਹੁੰਚਾ ਦਿੱਤਾ ਜਾਵੇ ਅਤੇ ਜੋ ਹਿੰਦੂ ਤੇ ਸਿੱਖ ਪਾਗਲ ਪਾਕਿਸਤਾਨ ਦੇ ਪਾਗਲ-ਖਾਣਿਆਂ ਵਿਚ ਮੌਜੂਦ ਹਨ ਓਹਨਾਂ ਨੂੰ ਹਿੰਦੂਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ।

ਪਤਾ ਨਹੀਂ, ਇਹ ਗੱਲ ਸਹੀ ਸੀ ਜਾਂ ਗ਼ਲਤ, ਪਰ ਵਿਦ੍ਵਾਨਾਂ ਦੇ ਫੈਸਲੇ ਮੁਤਾਬਕ, ਇੱਧਰ-ਓੱਧਰ, ਉੱਚੇ ਸਤ੍ਰ ਤੇ ਕਾਨ੍ਫ੍ਰੇੰਸਾਂ ਹੋਈਆਂ, ਅਤੇ ਆਖਿਰ ਵਿਚ ਇੱਕ ਦਿਨ ਪਾਗਲਾਂ ਦੇ ਤਬਾਦਲੇ ਲਈ ਤਹਿ ਹੋ ਗਿਆ। ਚੰਗੀ ਤਰ੍ਹਾਂ ਛਾਣ-ਬੀਨ ਕੀਤੀ ਗਈ।  ਓਹ ਮੁਸਲਮਾਨ ਪਾਗਲ ਜਿੰਨਾ ਦੇ ਰਿਸ਼ਤੇਦਾਰ ਹਿੰਦੂਸਤਾਨ ਵਿਚ ਹੀ ਸਨ, ਓਥੇ ਹੀ ਰਹਿਣ ਦਿੱਤੇ ਗਏ, ਜੋ ਬਾਕੀ ਬਚੇ ਓਹਨਾਂ ਨੂੰ ਸਰਹੱਦ ਤੇ ਪਹੁੰਚਾ ਦਿੱਤਾ ਗਿਆ।  ਇਥੇ ਪਾਕਿਸਤਾਨ ਵਿੱਚ, ਕਿਓਂਕਿ ਕਰੀਬ-ਕਰੀਬ ਸਾਰੇ ਹਿੰਦੂ-ਸਿੱਖ ਜਾ ਚੁਕੇ ਸਨ, ਇਸ ਲਈ  ਕਿਸੀ ਦੇ ਰੱਖਣ-ਰਖਾਣ ਦਾ ਸੁਆਲ ਹੀ ਪੈਦਾ ਨਹੀਂ ਹੋਇਆ। ਜਿੰਨੇ ਹਿੰਦੂ-ਸਿੱਖ ਪਾਗਲ ਸਨ, ਸਾਰੇ ਦੇ ਸਾਰੇ, ਪੁਲਸ ਦੀ ਹਿਫ਼ਾਜ਼ਤ ਵਿਚ, ਸਰਹੱਦ ਤੇ ਪਹੁੰਚਾ ਦਿੱਤੇ ਗਏ।

ਓਧਰ ਦਾ ਤੇ ਪਤਾ ਨਹੀਂ। ਪਰ ਇੱਧਰ, ਲਾਹੋਰ ਦੇ ਪਾਗਲਖਾਣੇ ਵਿੱਚ, ਜਦ ਇਸ ਤਬਾਦਲੇ ਦੀ ਖ਼ਬਰ ਪਹੁੰਚੀ ਤਾਂ ਬੜੀਆਂ ਦਿਲਚਸਪ ਗੱਲਾਂ ਹੋਣ ਲੱਗੀਆਂ। ਇੱਕ ਮੁਸਲਮਾਨ ਪਾਗਲ ਤੋਂ, ਜੋ ਬਾਰਾਂ ਸਾਲਾਂ ਤੋਂ ਬਕਾਇਦਾ ਹਰ ਰੋਜ਼, "ਜ਼ਮੀਂਦਾਰ" ਪੜ੍ਹਦਾ ਸੀ, ਜਦ ਉਸ ਦੇ ਇਕ ਦੋਸਤ ਨੇ ਪੁੱਛਿਆ, "ਮੌਲਵੀ ਸਾਹਬ, ਇਹ ਪਾਕਿਸਤਾਨ ਕੀ ਹੁੰਦਾ ਹੈ?" ਤਾਂ ਉਸਨੇ ਬੜਾ ਸੋਚ ਸਮਝ ਕੇ ਜਵਾਬ ਦਿੱਤਾ -- "ਹਿੰਦੂਸਤਾਨ ਵਿੱਚ ਇੱਕ ਐਸੀ ਜਗਾਹ ਹੈ, ਜਿੱਥੇ ਉਸਤਰੇ ਬਣਾਉਂਦੇ ਹਨ।"

ਇਹ ਜਵਾਬ ਸੁਣ ਕੇ, ਉਸਦਾ ਦੋਸਤ ਸੰਤੁਸ਼ਟ ਹੋ ਗਿਆ।

Sunday, October 4, 2015

ਵਲਵਲਾ

ਜਿਨ੍ਹਾਂ ਉਚਯਾਈਆਂ ਉਤੋਂ
'ਬੁੱਧੀ' ਖੰਭ ਸਾੜ ਢੱਠੀ,
ਮੱਲੋ ਮੱਲੀ ਓਥੇ ਦਿਲ
ਮਾਰਦਾ ਉਡਾਰੀਆਂ;

ਪਯਾਲੇ ਅਣਡਿੱਠੇ ਨਾਲ
ਬੁੱਲ੍ਹ ਲੱਗ ਜਾਣ ਓਥੇ
ਰਸ ਤੇ ਸਰੂਰ ਚੜ੍ਹੇ
ਝੂੰਮਾਂ ਆਉਣ ਪਯਾਰੀਆਂ;

"ਗਯਾਨੀ" ਸਾਨੂੰ, ਹੋੜਦਾ ਤੇ
"ਵਹਿਮੀ ਢੋਲਾ" ਆਖਦਾ ਏ,
"ਮਾਰੇ ਗਏ ਜਿਨ੍ਹਾਂ ਲਾਈਆਂ
ਬੁੱਧੋਂ ਪਾਰ ਤਾਰੀਆਂ !"

"ਬੈਠ ਵੇ ਗਿਆਨੀ ! ਬੁੱਧੀ-
ਮੰਡਲੇ ਦੀ ਕੈਦ ਵਿੱਚ,
'ਵਲਵਲੇ ਦੇ ਦੇਸ਼' ਸਾਡੀਆਂ
ਲੱਗ ਗਈਆਂ ਯਾਰੀਆਂ ।"

- ਭਾਈ ਵੀਰ ਸਿੰਘ ਜੀ 

Thursday, September 24, 2015

ਕੀ ਸਚ ਕੀ ਝੂਠ

ਅਸਾਂ ਗੀਤ ਹਿਜਰ ਦੇ ਬਣਾ ਦਿੱਤੇ
ਹਿਜਰ ਤਾਂ ਸਾਥੋਂ ਨਿਭਿਆ ਨਹੀਂ
ਇਹ ਦਿਲ ਤਾਂ ਐਵੇਂ ਡੋਲ ਗਯਾ
ਕੁਝ ਵੀ ਤਾਂ ਸਾਥੋਂ ਖੁੰਝਿਆ ਨਹੀਂ

ਲਫਜਾਂ ਦੀ ਦਰਗਾਹ ਪਾਤਰ ਕੋਲ
ਕੋਲ ਬਟਾਲਵੀ ਪੀੜਾਂ ਦਾ ਪਰਾਗਾ ਹੈ
ਸਾਹਿਰ ਦੀ ਪ੍ਰੀਤਮ ਛੁੱਟ ਗਈ
ਵਾਰਿਸ ਸ਼ਾਹ ਵੀ ਕਿਸੇ ਦਾ ਰਾਂਝਾ ਹੈ

ਕੀ ਸਚ ਆਖਦੈਂ ਤੂੰ ਪਾਲ ਸਿਓਂ
ਜਾਂ ਖਲ੍ਕਤ ਸ਼ੁਦਾਈ ਬਣਾਈ ਜਾਂਦੈਂ 
ਕਿਓ' ਵਲੂੰਡਦਾ ਸ਼ਾਮ ਦਾ ਹਨੇਰਾ ਤੈਨੂੰ
ਕੀ ਆਪ ਨੂੰ ਵੱਡ ਵੱਡ ਖਾਈ ਜਾਂਦੈਂ

ਜੱਗ ਰੁਸ਼ਨਾਈ ਅੱਖਾਂ ਚੁੰਧਿਆਈਆਂ
ਅੰਦਰ ਝਾਕ ਹਨੇਰਾ ਜਾਪਦਾ ਏ
ਕੀ ਸਚ ਕੀ ਝੂਠ ਹੁਣ ਰੱਬ ਜਾਣੇ
ਪਾਲ ਸਿਓਂ ਨਾ ਕਿਸੇ ਨੂੰ ਕੁਝ ਆਖਦਾ ਏ



Wednesday, August 19, 2015

ਚੜ ਚੰਨਾ ਤੇ ਕਰ ਰੋਸ਼ਨਾਈ

ਚੜ ਚੰਨਾ ਤੇ ਕਰ ਰੋਸ਼ਨਾਈ
ਜ਼ਿਕਰ ਕਰੇਂਦੇ ਤਾਰੇ ਹੂ

ਗਲੀਆਂ ਦੇ ਵਿਚ ਫਿਰਣ ਨਿਮਾਣੇ
ਲਾਲਾਂ ਦੇ ਵਣਜਾਰੇ ਹੂ

ਸ਼ਾਲਾ ਮੁਸਾਫਿਰ ਕੋਈ ਨਾ ਥੀਵੇ
ਕੱਖ ਜਿੰਨਾ ਥੀਂ ਭਾਰੇ ਹੂ

ਤਾੜੀ ਮਾਰ ਉਡਾ ਨਾ ਬਾਹੂ…
ਅਸਾਂ ਆਪੇ ਉੱਡਣ-ਹਾਰੇ ਹੂ

- ਸੁਲਤਾਨ ਬਾਹੂ 

Tuesday, June 16, 2015

ਤਸਕੀਨ

ਤਸਕੀਨ ਕੋ ਹਮ ਨਾ ਰੋਏਂ ਜੋ ਜ਼ੌਕ਼-ਏ-ਨਜ਼ਰ ਮਿਲੇ 
ਹੂਰਾਨ ਏ ਖੁਲਦ ਮੇਂ ਤੇਰੀ ਸੂਰਤ ਮਗਰ ਮਿਲੇ 

ਅਪਨੀ ਗਲੀ ਮੇਂ ਮੁਝ ਕੋ ਨਾ ਕਰ ਦਫਨ ਬਾਅਦ ਏ ਕ਼ਤਲ 
ਮੇਰੇ ਪਤੇ ਸੇ ਖਲ੍ਕ਼ ਕੋ ਕਿਊਂ ਤੇਰਾ ਘਰ ਮਿਲੇ 

ਸਾਕੀ ਗ਼ਰੀ ਕੀ ਸ਼ਰਮ ਕਰੋ ਆਜ ਵਰਨਾ ਹਮ 
ਹਰ ਸ਼ਬ ਪੀਆ ਹੀ ਕਰਤੇ ਹੈਂ ਮਯ ਜਿਸ ਕ਼ਦਰ ਮਿਲੇ 

ਤੁਝ ਸੇ ਤੋ ਕੁਛ ਕਲਾਮ ਨਹੀਂ ਲੇਕਿਨ ਐ ਨਦੀਮ 
ਮੇਰਾ ਸਲਾਮ ਕਹੀਓ ਅਗਰ ਨਾਮਾ-ਬਰ ਮਿਲੇ 

ਤੁਮ ਕੋ ਭੀ ਹਮ ਦਿਖਾਏਂ ਕੀ ਮਜਨੂੰ ਨੇ ਕੀਆ ਕਿਆ  
ਫੁਰਸਤ ਕਸ਼ਾਕਸ਼-ਏ-ਗਮ-ਏ-ਪਿਨ੍ਹਾਂ ਸੇ ਗ਼ਰ ਮਿਲੇ 

ਲਾਜ਼ਿਮ ਨਹੀਂ ਕਿ ਖਿਜ਼ਰ ਕੀ ਹਮ ਪੈਰਵੀ  ਕਰੇਂ 
ਜਾਨਾ ਕਿ ਇਕ ਬੁਜ਼ੁਰਗ ਹਮੇਂ ਹਮ-ਸਫ਼ਰ ਮਿਲੇ 

ਐ ਸਾਕੀਨਾਨ -ਏ-ਕੂਚਾ-ਏ-ਦਿਲਦਾਰ ਦੇਖਨਾ
ਤੁਮ ਕੋ ਕਹੀਂ ਜੋ 'ਗ਼ਾਲਿਬ'-ਏ-ਆਸ਼ੁਫ਼ਤਾ-ਸਰ ਮਿਲੇ 




Saturday, June 6, 2015

ਖ਼ਲਿਸ਼ ਏ ਦਿਲ ਨਹੀਂ ਮਯੱਸਰ

 ਖ਼ਲਿਸ਼ ਏ ਦਿਲ ਨਹੀਂ ਮਯੱਸਰ, ਜੋ ਸੀਨੇ ਤਕ ਨਹੀਂ ਆਤੀ 
ਜ਼ਾਹਿਰ ਹੈ ਸ਼ਿਕਸਤ ਏ ਹਸਰਤ, ਕਿਊਂ ਨਜ਼ਰ ਹਕੀਕਤ ਨਹੀਂ ਆਤੀ 

ਆਬ-ਏ-ਜ਼ਰ ਸੇ ਉਕੇਰਤੇ ਹੈਂ, ਰੇਸ਼ਮ ਪੇ ਹਰਫ਼ ਰੋਜ਼ 
ਮੇਹਕ ਸਮਨ ਸੀ ਆਤੀ ਹੈ, ਆਫਤ-ਏ-ਜਾਨ ਨਹੀਂ ਆਤੀ 

ਗੁੰਜਾਇਸ਼ ਵਕਤ ਕੀ ਅਕਸਰ, ਮੇਹ੍ਜ਼ ਪਹਰ ਭਰ ਹੀ ਸਹੀ 
ਸਬਬ ਏ ਰੂ-ਬ-ਰੂ ਤੋ ਦੂਰ, ਅਕਸਰ ਯਾਦ ਭੀ ਨਹੀਂ ਆਤੀ 

ਤਕ਼ਰੀਰ ਬੁਤ-ਏ-ਹਯਾਤ ਸੇ ਹੋਤੀ ਹੈ ਸ਼ਬ ਓ ਰੋਜ਼ 
ਦਮ ਏ ਵਿਸਾਲ ਕੀ ਫਿਰ ਭੀ ਕੋਈ ਤਦਬੀਰ ਨਜ਼ਰ ਨਹੀਂ ਆਤੀ 

ਮਕਾਮ ਏ ਅਸ਼ਕ ਮੇਂ ਸੁਲਗਤੀ ਹੈ ਆਤਿਸ਼-ਏ-ਰਸ਼ਕ 
ਰਗੋਂ ਮੇਂ ਦੌੜਤੀ ਯੇ ਫਸੁਰਦਗੀ ਯੂੰ ਹੀ ਨਹੀਂ ਆਤੀ 

ਨਿਸ਼ਾਨ-ਏ-ਉਲਫ਼ਤ ਅਸਦ, ਜ਼ਖਮ -ਏ- ਹਿਜਰ ਤੋ ਕਿਆ 
ਨਾ ਜੁਮ੍ਬਿਸ਼ ਲਬੋਂ ਪਰ, ਸ਼ਿਕਨ ਰੋਖ ਪਰ ਨਹੀਂ ਆਤੀ  


Click ਅੱਗੇ ਪੜ੍ਹੋ for english transliteration, and some word meanings.

Monday, February 9, 2015

ਕੁੱਝ ਸਾਨੂੰ ਮਰਣ ਦਾ ਸ਼ੌਕ ਵੀ ਸੀ

ਕਿਸ ਦਾ ਦੋਸ਼ ਸੀ ਕਿਸ ਦਾ ਨਹੀਂ ਸੀ
ਇਹ ਗੱਲਾਂ ਹੁਣ ਕਰਨ ਦਿਆਂ ਨਹੀਂ

ਵੇਲੇ ਲੰਘ ਗਏ ਹੁਣ ਤੌਬਾ ਵਾਲੇ
ਰਾਤਾਂ ਹੁਣ ਹੌਕੇ ਭਰਨ ਦਿਆਂ ਨਹੀਂ

ਜੋ ਹੋਇਆ ਉਹ ਤੇ ਹੋਣਾ ਹੀ ਸੀ
ਤੇ ਹੋਣੀਆਂ ਰੋਕਿਆ ਰੁਕਦੀਆਂ ਨਹੀਂ

ਇੱਕ ਵਾਰੀ ਜਦ ਸ਼ੁਰੂ ਹੋ ਜਾਵੇ
ਤੇ ਗੱਲ ਫੇਰ ਐਵੇਂ ਮੁੱਕਦੀ ਨਹੀਂ

ਕੁੱਝ ਸ਼ੌਕ ਸੀ ਯਾਰ ਫ਼ਕੀਰੀ ਦਾ
ਕੁੱਝ ਇਸ਼ਕ਼ ਨੇ ਦਰ ਦਰ ਰੋਲ ਦਿੱਤਾ

ਕੁੱਝ ਸੱਜਣਾ ਕਸਰ ਨਾ ਛੱਡੀ ਸੀ
ਕੁੱਝ ਜ਼ਹਿਰ ਰਕੀਬਾਂ ਘੋਲ ਦਿੱਤਾ

ਕੁੱਝ ਹਿਜਰ ਫਿਰਾਕ ਦਾ ਰੰਗ ਚੜ੍ਹਿਆ
ਕੁੱਝ ਦਰਦ ਮਾਹੀ ਅਨਮੋਲ ਦਿੱਤਾ

ਕੁੱਝ ਸੜ ਗਈ ਕਿਸਮਤ ਮੇਰੀ
ਕੁੱਝ ਪਿਯਾਰ ਚ ਧੋਖਾ ਢੋਲ ਦਿੱਤਾ

ਕੁੱਝ ਉਂਝ ਵੀ ਰਾਹਵਾਂ ਔਖੀਆਂ ਸਨ
ਕੁੱਝ ਗਲ ਵਿਚ ਗਮਾਂ ਦਾ ਤੌਕ਼ ਵੀ ਸੀ

ਕੁੱਝ ਸ਼ਹਿਰ ਦੇ ਲੋਕ ਵੀ ਜਾਲਮ ਸਨ
ਕੁੱਝ ਸਾਨੂੰ ਮਰਣ ਦਾ ਸ਼ੌਕ ਵੀ ਸੀ