ਅਸਾਂ ਗੀਤ ਹਿਜਰ ਦੇ ਬਣਾ ਦਿੱਤੇ
ਹਿਜਰ ਤਾਂ ਸਾਥੋਂ ਨਿਭਿਆ ਨਹੀਂ
ਇਹ ਦਿਲ ਤਾਂ ਐਵੇਂ ਡੋਲ ਗਯਾ
ਕੁਝ ਵੀ ਤਾਂ ਸਾਥੋਂ ਖੁੰਝਿਆ ਨਹੀਂ
ਲਫਜਾਂ ਦੀ ਦਰਗਾਹ ਪਾਤਰ ਕੋਲ
ਕੋਲ ਬਟਾਲਵੀ ਪੀੜਾਂ ਦਾ ਪਰਾਗਾ ਹੈ
ਸਾਹਿਰ ਦੀ ਪ੍ਰੀਤਮ ਛੁੱਟ ਗਈ
ਵਾਰਿਸ ਸ਼ਾਹ ਵੀ ਕਿਸੇ ਦਾ ਰਾਂਝਾ ਹੈ
ਕੀ ਸਚ ਆਖਦੈਂ ਤੂੰ ਪਾਲ ਸਿਓਂ
ਜਾਂ ਖਲ੍ਕਤ ਸ਼ੁਦਾਈ ਬਣਾਈ ਜਾਂਦੈਂ
ਕਿਓ' ਵਲੂੰਡਦਾ ਸ਼ਾਮ ਦਾ ਹਨੇਰਾ ਤੈਨੂੰ
ਕੀ ਆਪ ਨੂੰ ਵੱਡ ਵੱਡ ਖਾਈ ਜਾਂਦੈਂ
ਜੱਗ ਰੁਸ਼ਨਾਈ ਅੱਖਾਂ ਚੁੰਧਿਆਈਆਂ
ਅੰਦਰ ਝਾਕ ਹਨੇਰਾ ਜਾਪਦਾ ਏ
ਕੀ ਸਚ ਕੀ ਝੂਠ ਹੁਣ ਰੱਬ ਜਾਣੇ
ਪਾਲ ਸਿਓਂ ਨਾ ਕਿਸੇ ਨੂੰ ਕੁਝ ਆਖਦਾ ਏ
ਹਿਜਰ ਤਾਂ ਸਾਥੋਂ ਨਿਭਿਆ ਨਹੀਂ
ਇਹ ਦਿਲ ਤਾਂ ਐਵੇਂ ਡੋਲ ਗਯਾ
ਕੁਝ ਵੀ ਤਾਂ ਸਾਥੋਂ ਖੁੰਝਿਆ ਨਹੀਂ
ਲਫਜਾਂ ਦੀ ਦਰਗਾਹ ਪਾਤਰ ਕੋਲ
ਕੋਲ ਬਟਾਲਵੀ ਪੀੜਾਂ ਦਾ ਪਰਾਗਾ ਹੈ
ਸਾਹਿਰ ਦੀ ਪ੍ਰੀਤਮ ਛੁੱਟ ਗਈ
ਵਾਰਿਸ ਸ਼ਾਹ ਵੀ ਕਿਸੇ ਦਾ ਰਾਂਝਾ ਹੈ
ਕੀ ਸਚ ਆਖਦੈਂ ਤੂੰ ਪਾਲ ਸਿਓਂ
ਜਾਂ ਖਲ੍ਕਤ ਸ਼ੁਦਾਈ ਬਣਾਈ ਜਾਂਦੈਂ
ਕਿਓ' ਵਲੂੰਡਦਾ ਸ਼ਾਮ ਦਾ ਹਨੇਰਾ ਤੈਨੂੰ
ਕੀ ਆਪ ਨੂੰ ਵੱਡ ਵੱਡ ਖਾਈ ਜਾਂਦੈਂ
ਜੱਗ ਰੁਸ਼ਨਾਈ ਅੱਖਾਂ ਚੁੰਧਿਆਈਆਂ
ਅੰਦਰ ਝਾਕ ਹਨੇਰਾ ਜਾਪਦਾ ਏ
ਕੀ ਸਚ ਕੀ ਝੂਠ ਹੁਣ ਰੱਬ ਜਾਣੇ
ਪਾਲ ਸਿਓਂ ਨਾ ਕਿਸੇ ਨੂੰ ਕੁਝ ਆਖਦਾ ਏ
No comments:
Post a Comment