Saturday, September 19, 2020

ਪਿੰਜਰ ਦੀ ਕੈਦ


ਇਹ ਹੱਡ ਮਾਸ ਦਾ ਪਿੰਜਰ
ਆਜ਼ਾਦ ਹੈ
ਪਰ ਇਸ ਪਿੰਜਰ ਦੀ ਜੂਨ 
ਮੇਰੀ ਹੋਂਦ ਕੈਦ ਹੈ 

ਮੇਰੀ ਹੋਂਦ ਅਕਸਰ 
ਵਾਜਾਂ ਮਾਰਦੀ ਹੈ
ਪਰ ਇਸ ਸੰਨਾਟੇ ਦੀ ਛਾਵੇਂ   
ਮੇਰੀ ਜ਼ਬਾਨ ਕੈਦ ਹੈ 

ਇਸ ਜ਼ਬਾਨ ਦੇ ਅੱਖਰਾਂ ਨਾਲ 
ਭਰੀ ਇਹ ਰਾਤ ਹੈ 
ਪਰ ਇਸ ਹਨੇਰੇ ਦੇ ਸਾਏ ਵਿਚ   
ਮੇਰੀ ਉੱਮੀਦ ਕੈਦ ਹੈ 
 
ਇਸ ਉੱਮੀਦ ਦਾ ਕਦੋਂ ਤੀਕਣ 
ਸਾਡਾ ਸਾਥ ਹੈ 
ਇਸ ਸਵਾਲ ਦੇ ਜਵਾਬ ਵਿੱਚ 
ਮੇਰੀ ਰੂਹ ਕੈਦ ਹੈ 

Tuesday, September 8, 2020

ਅੱਜ ਰਾਤ

ਪੰਜੇ ਉਂਗਲਾਂ ਦੇ ਪੋਟੇ ਵੱਡ ਕੇ 
ਲਕੀਰਾਂ ਲਹੂ ਦੀਆਂ ਲਈਆਂ ਵਾਹ
ਇਕੱਲਾ ਮੈਂ ਭਾਵੇਂ ਇਸ ਰਾਤ ਵਿੱਚ
ਤਨਹਾਈ ਪਰ ਲਈ ਗੁਆਹ 
ਅੱਜ ਰਾਤ ਮੈਂ ਰੋਵਣਾ 
ਅੱਥਰੂ ਨੇ ਲੈਣੇ ਵਹਾ

ਪਹਿਲਾ ਪਿਆਲਾ ਤੇਰੇ ਨਾਂ 
ਜੋ ਜਾਂਦਾ ਜਾਂਦਾ ਮੈਨੂੰ ਛੱਡ ਗਿਆ
ਦੂਜਾ ਪਿਆਲਾ ਮੇਰੇ ਨਾਂ 
ਜੋ ਰਹਿੰਦਾ ਰਹਿੰਦਾ ਰੁਲ ਗਿਆ 
ਇਕ ਹੋਰ ਪਿਆਲਾ ਉਸ ਇਸ਼ਕ ਦੇ ਨਾਂ 
ਜੋ ਸਹਿੰਦਾ ਸਹਿੰਦਾ ਸਹਾਰ ਗਿਆ 

ਤੇ ਇਕ ਆਖਰੀ ਪਿਆਲਾ ਉਸ ਰੱਬ ਦੇ ਨਾਂ 
ਜਿਸ ਭਾਂਤ ਭਾਂਤ ਜੱਗ ਆਨਿਆ  
ਜੋ ਇਹ ਮੰਜ਼ਰ ਸਾਰ ਵਿਸਾਰ ਗਿਆ

Friday, July 24, 2020

उस नरगिस की ओर

रो मत
तन्हा हो तो इन्सान हो
ज़िंदा हो तो
तन्हाई के साथ हो

उस फ़ोन के बजने का इंतज़ार कर मत
जो कभी नहीं आता
बर्फ में राह बर्फीले हैं चलने के लिए 
बारिश में राह गीले हैं चलने के लिए

तन्हा है ईख के खेत में चिड़िआ भी
तुम्हे देख रही है
तन्हा है ऊपर बैठा भगवान् भी 
कभी कबार रोता है

तन्हा है पंछी भी
डाली पे जा बैठता है
तन्हा है इंसान जो
सागर का किनारा ढूंढ़ता है

तन्हा है पहाड़ की परछाई भी
दिन में जो एक बार नीचे आती है
तन्हा है बजता हुआ वोह घंटा भी
जो खुद के लिए गूंजता है





Saturday, July 11, 2020

ਕਿਸੇ ਦਾ ਆਉਣਾ

ਕਿਸੇ ਦਾ ਆਉਣਾ 
ਬਹੁਤ ਵੱਡੀ ਗੱਲ ਹੈ 

ਕਿਓਂਕਿ 
ਉਸਦੇ ਨਾਲ ਆਉਂਦਾ ਹੈ 
ਉਸਦਾ ਕੱਲ ਜੋ ਲੰਘ ਗਿਆ ਹੈ 
ਉਸਦਾ ਅੱਜ ਜੋ ਲੰਘ ਰਿਹਾ ਹੈ 
ਤੇ ਉਸਦਾ ਕੱਲ ਜੋ ਲੰਘ ਜਾਵੇਗਾ 

ਕਿਓਂਕਿ 
ਉਸਦੇ ਨਾਲ ਆਉਂਦੀ ਹੈ 
ਉਸਦੀ ਪੂਰੀ ਜ਼ਿੰਦਗਾਣੀ  

ਕਿਓਂਕਿ 
ਇਸਦਾ ਟੁੱਟਣਾ ਬਹੁਤ ਸੌਖਾ ਹੈ 
ਇਕ ਵਾਰੀ ਤਾਂ ਜ਼ਰੂਰ ਟੁੱਟਿਆ ਹੋਵੇਗਾ 
ਉਸਦਾ ਦਿੱਲ 
ਜੋ ਉਸਦੇ ਨਾਲ ਆਇਆ ਹੈ 

ਸ਼ਾਇਦ 
ਕੁੱਝ ਹਵਾ ਦੀਆਂ ਲਕੀਰਾਂ 
ਉਸ ਦਿੱਲ ਵਿੱਚ ਉੱਘੜ ਸਕਦੀਆਂ ਨੇ 

ਤੇ ਜੇ ਮੇਰਾ ਦਿੱਲ 
ਓਸ ਹਵਾ ਵਾਂਕਨ ਵਹਿ ਸਕਦਾ
ਤਾਂ ਕੋਈ ਇਸਦੇ ਵਿੱਚ ਵੀ ਰਹਿ ਸਕਦਾ ਹੈ  


Tuesday, April 10, 2018

ਫ਼ਿਕਰ ਛੱਡ ਸਾਰੇ

ਰਾਂਝਣ ਬੇਲੀ, ਫ਼ਿਕਰ ਛੱਡ ਸਾਰੇ
ਚੱਲ ਬਸ ਰਲ ਅਸਾਂ ਗਾਈਏ

ਯਾਰ ਮੇਰੇ, ਦਰਦ ਪੀੜਾਂ ਦੀਆਂ ਯਾਦਾਂ
ਬਸ ਦਿਲ ਵਿੱਚ ਡੂੰਘ ਦਫ਼ਨਾਈਏ

ਲੰਘ ਗਿਆ ਜੋ, ਲੰਘਿਆ ਮੰਨ ਕੇ
ਬੀਤੇ ਪਲ ਵਿੱਚ ਲੰਘੇ ਨੂੰ ਹੰਢਾਈਏ

ਕਹਿ ਦੇ ਉਸਨੂੰ, ਇਸ਼ਕ ਅਸਾਂ ਦਾ ਸੀ ਬਿਨ ਪਛਤਾਵਾ
ਤੁਰ ਗਏ ਯਾਰ ਨੂੰ, ਇੱਕ ਇਹ ਗੀਤ ਸੁਣਾਈਏ

ਜਿੰਦ ਤੇਰੀ ਕਦਾ ਸੀ ਨਿੱਕ ਨਵੇਲੀ, ਵਖ਼ਤਾਂ ਸੰਨੇ
ਅੱਜ ਜਫਰਾਂ ਪੱਕੀ ਉਹ ਜਿੰਦੜੀ ਭੁੱਲ ਆਈ ਏ

ਤੁਹਮਤਾਂ ਲਾਂਭੇ ਪਰ੍ਹਾਂ ਸੱਟ ਸਾਰੇ, ਆਪਣੇ ਦਿਲ ਤੋਂ
ਇਹਨਾਂ ਵਖ਼ਤਾਂ ਦਾ ਬੋਝ ਲੱਦ ਆਈਏ

-------------------------------------------------
ਲੰਘ ਗਿਆ ਜੋ, ਲੰਘਿਆ ਮੰਨ ਕੇ
ਬੀਤੇ ਪਲ ਵਿੱਚ ਲੰਘੇ ਨੂੰ ਹੰਢਾਈਏ

ਸੁਫਨਾ ਜਿਹੜਾ ਸੀ ਨਾਲ ਵੇਖਿਆ, ਬਿਨ ਪਛਤਾਵਾ
ਕਹਿ ਦੇ ਉਸਨੂੰ, ਚੱਲ ਰਲ ਅਸਾਂ ਇਹ ਗਾਈਏ
-------------------------------------------------
ਲੰਘ ਗਿਆ ਜੋ, ਲੰਘਿਆ ਮੰਨ ਕੇ
ਬੀਤੇ ਪਲ ਵਿੱਚ ਲੰਘੇ ਨੂੰ ਹੰਢਾਈਏ

ਸੁਫਨਾ ਜਿਹੜਾ ਸੀ ਨਾਲ ਵੇਖਿਆ, ਬਿਨ ਪਛਤਾਵਾ
ਕਹਿ ਦੇ ਉਸਨੂੰ, ਚੱਲ ਰਲ ਅਸਾਂ ਇਹ ਗਾਈਏ
-------------------------------------------------
ਲੰਘ ਗਿਆ ਜੋ, ਲੰਘਿਆ ਮੰਨ ਕੇ
ਬੀਤੇ ਪਲ ਵਿੱਚ ਲੰਘੇ ਨੂੰ ਹੰਢਾਈਏ

ਸੁਫਨਾ ਜਿਹੜਾ ਸੀ ਨਾਲ ਵੇਖਿਆ, ਬਿਨ ਪਛਤਾਵਾ
ਕਹਿ ਦੇ ਉਸਨੂੰ, ਚੱਲ ਰਲ ਅਸਾਂ ਇਹ ਗਾਈਏ

ਕਹਿ ਦੇ ਉਸਨੂੰ, ਨਵੇਂ ਸੁਫ਼ਨੇ ਹੁਣ ਪੁਗਾਈਏ 

Sunday, November 12, 2017

ਦੀਵੇ

ਦੀਵਾਲੀ ਦੀ ਰਾਤ ਦੀਵੇ ਬਾਲੀਅਨਿ।।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।।
ਫੁੱਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ।।
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ।।
ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ।।
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ।।

The lamps are lit for the night on Diwali,
The stars are found in the sky while the night lasts,
The flowers bloom in the garden waiting to be picked,
The pilgrims wash in contentedness while their eyes lay on their holy place,
Harishchandra's heavenly fallen kingdom stuck in mid-air, offers but a mere fleeting vision,
The joy, fruit and boon for the 'Gurmukh' is in the assimilation of the 'Shabad'.




Sunday, October 15, 2017

ਹਾਲ ਫ਼ਕੀਰਾਂ ਦਾ

ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ

ਇਹ ਜਾਣਦਿਆਂ ਕੁਝ ਸ਼ੋਖ਼ ਜਹੇ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਜਦ ਹੱਟ ਗਏ ਅਸੀਂ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ

ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ

ਤਕਦੀਰ ਤਾਂ ਆਪਣੀ ਸੌਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁੱਟਿਆ ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ

ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫ਼ਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਅਬਾ ਕਹਿ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ

ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ
ਕਈ ਵਾਰ ਉੱਚੀ ਬੋਲ ਪਿਆ
ਕੁਝ ਮਾਣ ਸੀ ਸਾਨੂੰ ਇਸ਼ਕੇ ਦਾ
ਕੁਝ ਦਾਅਵਾ ਵੀ ਸੀ ਪੀੜਾਂ ਦਾ

ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ
ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ
ਇਹ ਲੋਕਾਂ 'ਤੇ ਛੱਡ ਦੇਈਏ
ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।

- ਸ਼ਿਵ ਕੁਮਾਰ ਬਟਾਲਵੀ