ਲਕੀਰਾਂ ਲਹੂ ਦੀਆਂ ਲਈਆਂ ਵਾਹ
ਇਕੱਲਾ ਮੈਂ ਭਾਵੇਂ ਇਸ ਰਾਤ ਵਿੱਚ
ਤਨਹਾਈ ਪਰ ਲਈ ਗੁਆਹ
ਅੱਜ ਰਾਤ ਮੈਂ ਰੋਵਣਾ
ਅੱਥਰੂ ਨੇ ਲੈਣੇ ਵਹਾ
ਪਹਿਲਾ ਪਿਆਲਾ ਤੇਰੇ ਨਾਂ
ਜੋ ਜਾਂਦਾ ਜਾਂਦਾ ਮੈਨੂੰ ਛੱਡ ਗਿਆ
ਦੂਜਾ ਪਿਆਲਾ ਮੇਰੇ ਨਾਂ
ਜੋ ਰਹਿੰਦਾ ਰਹਿੰਦਾ ਰੁਲ ਗਿਆ
ਇਕ ਹੋਰ ਪਿਆਲਾ ਉਸ ਇਸ਼ਕ ਦੇ ਨਾਂ
ਜੋ ਸਹਿੰਦਾ ਸਹਿੰਦਾ ਸਹਾਰ ਗਿਆ
ਤੇ ਇਕ ਆਖਰੀ ਪਿਆਲਾ ਉਸ ਰੱਬ ਦੇ ਨਾਂ
ਜਿਸ ਭਾਂਤ ਭਾਂਤ ਜੱਗ ਆਨਿਆ
ਜੋ ਇਹ ਮੰਜ਼ਰ ਸਾਰ ਵਿਸਾਰ ਗਿਆ
No comments:
Post a Comment