Thursday, September 7, 2017

ਸ਼ਗਨਾਂ ਦੇ ਲੱਡੂ

- ਇਹ ਸ਼ਗਨਾਂ ਦੇ ਲੱਡੂ ਨੇ।  ਤਸੀਮ੍ਹ.. ਚਲ ਬ੍ਰਾਹੱਟੇ ਸ਼ਾਹ ਨੂੰ ਦੇ ਦੇ।
- ਪਰ ਹਾਲੇ ਤਕ ਤੂੰ ਦੱਸਿਆ ਨਹੀਂ, ਇਹ ਲੱਡੂ ਕਿਸ ਖੁਸ਼ੀ ਚ ਨੇ।
- ਆ..ਵੀਰ ਜੀ.. ਮਮ.. ਕਲ ਸਭ ਨੂੰ ਪਤਾ ਚਲ ਜਾਏਗਾ। ਓ  ਗਲਾਸ.. ਓ ਚਲ ਮੈਂ ਵੀ ਜ਼ਰਾ ਸੁਰ ਚ ਆ ਜਾਵਾਂ।

ਖੁੱਲ ਗਈਆਂ ਬੋਤਲਾਂ ਤੇ ਵੱਜੇ ਲਲਕਾਰੇ।
ਖੜ੍ਹ ਕੇ ਨੇ ਢੋਲ ਨਾਲ ਵੱਜ ਗਏ ਨਗਾਰੇ।

ਓਏ ਖੁੱਲ ਗਈਆਂ ਬੋਤਲਾਂ ਤੇ ਵੱਜੇ ਲਲਕਾਰੇ।
ਖੜ੍ਹ ਕੇ ਨੇ ਢੋਲ ਨਾਲ ਵੱਜ ਗਏ ਨਗਾਰੇ।

ਅੱਜ ਨੱਚ ਨੱਚ ਧਰਤੀ ਹਿਲਾਈਏ ਮਿੱਤਰੋ।
ਹਿਲਾਈਏ ਮਿੱਤਰੋ।
ਵੇ ਬੋਲੀ ਖਿੱਚ ਕੇ ਕਰਾਰੀ ਜਿਹੀ.. ਬੱਲੇ।
ਵੇ ਬੋਲੀ ਖਿੱਚ ਕੇ ਕਰਾਰੀ ਜਿਹੀ ਪਾਈਏ ਮਿੱਤਰੋ।
ਖਿੱਚ ਕੇ ਕਰਾਰੀ ਜਿਹੀ ਪਾਈਏ ਮਿੱਤਰੋ।
ਬੋਲੀ ਖਿੱਚ ਕੇ ਕਰਾਰੀ ਜਿਹੀ ਪਾਈਏ ਮਿੱਤਰੋ..।

ਰੜ੍ਹਕੇ ਰੜ੍ਹਕੇ ਰੜ੍ਹਕੇ।
ਬਿਸ਼ਣੀ ਤੇ ਭਾਨ ਸਿਓਂ, ਰਾਤੀ ਦੁੱਧ ਦੇ ਗਲਾਸ ਤੋਂ ਲੜ ਪਏ।
ਵੇ ਬਿਸ਼ਣੀ ਗਰਮ ਬੜੀ, ਬਹਿ ਗਈ ਰੁੱਸ ਕੇ ਚੁਬਾਰੇ 'ਚ ਚੜ੍ਹ ਕੇ।
ਭਾਨ ਸਿਓਂ ਮਿੰਨਤਾਂ ਕਰੇ..
ਭਾਨ ਸਿਓਂ ਮਿੰਨਤਾਂ ਕਰੇ, ਹੱਥ ਜੋੜ ਕੇ ਦਰਾਂ ਦੇ ਮੂਹਰੇ ਖੜ੍ਹ ਕੇ।
ਮੰਨ ਜਾ ਮੋਰਣੀਏ, ਕਿਤੇ ਜਾਈਂ ਨਾ ਭੌਰ ਨਾਲ਼ ਲੜ੍ਹ ਕੇ,
ਮੰਨ ਜਾ ਮੋਰਣੀਏ, ਕਿਤੇ ਜਾਈਂ ਨਾ ਭੌਰ ਨਾਲ਼ ਲੜ੍ਹ ਕੇ,
ਮੰਨ ਜਾ ਮੋਰਣੀਏ, ਕਿਤੇ ਜਾਈਂ ਨਾ ਭੌਰ ਨਾਲ਼ ਲੜ੍ਹ ਕੇ..।

ਘਰ ਬਾਰ ਛੱਡਿਆਂ, ਬਗਾਨੇ ਦੇਸ ਆਏ।
ਬੜ੍ਹੇ ਯਾਦ ਆਂਦੇ ਬਾਪੂ, ਬੇਬੇ ਚਾਚੇ ਤਾਏ।
ਭੈਣਾਂ ਭਾਈਆਂ ਦੇ ਵਿਛੋੜੇ ਅਸੀਂ ਜਰਦੇ,
ਓ ਚੰਦਰੀ ਹਕੂਮਤ ਦੀ, ਅਸੀਂ ਮਰ ਗਏ ਗ਼ੁਲਾਮੀ ਕਰਦੇ,
ਓ ਚੰਦਰੀ ਹਕੂਮਤ ਦੀ, ਅਸੀਂ ਮਰ ਗਏ ਗ਼ੁਲਾਮੀ ਕਰਦੇ,
ਓ ਚੰਦਰੀ ਹਕੂਮਤ ਦੀ, ਅਸੀਂ ਮਰ ਗਏ ਗ਼ੁਲਾਮੀ ਕਰਦੇ..।

ਭੁੱਲਣਾ ਕਦੇ ਨਾ ਤੁਸੀਂ ਆਪਣਾ ਲਿਬਾਸ ਬਈ।
ਵਿਰਸਾ ਨਾ ਭੁੱਲਣਾ ਨਾ ਹੀ ਆਪਣਾ ਰਿਵਾਜ ਬਈ।
ਮੇਰੀ ਗੱਲ ਇੱਕ ਤੁਸੀਂ ਮੰਨੋ ਮਿੱਤਰੋ,
ਸਿਰਾਂ ਤੇ ਸੰਧੂਰੀ ਪੱਗਾਂ ਬੰਨੋ ਮਿੱਤਰੋ,
ਸਿਰਾਂ ਤੇ ਸੰਧੂਰੀ ਪੱਗਾਂ ਬੰਨੋ ਮਿੱਤਰੋ,
ਸਿਰਾਂ ਤੇ ਸੰਧੂਰੀ ਪੱਗਾਂ ਬੰਨੋ ਮਿੱਤਰੋ..।

ਇੰਜ ਤਾਂ ਵਿਸਾਖੀਆਂ ਵੰਗਾਰੀਆਂ ਸੀ ਜਿੰਨਾ ਨੇ,
ਪੱਗਾਂ ਸਾਡੇ ਸਿਰਾਂ ਤੋਂ ਉਤਾਰੀਆਂ ਸੀ ਜਿੰਨਾ ਨੇ,
ਲੈ ਪੈਰਾਂ ਹੇਠ ਉਹਨਾਂ ਨੂੰ ਲਤਾੜ ਦਊਂਗਾ।
ਤੁਸੀਂ ਦੇਖਿਓ ਤਮਾਸ਼ਾ, ਗੱਡੀ ਧੁਰ ਦੀ ਹਤਾਰੀਆਂ ਨੂੰ ਚਾੜ੍ਹ ਦਊਂਗਾ।
ਤੁਸੀਂ ਦੇਖਿਓ ਤਮਾਸ਼ਾ, ਧੁਰ ਦੀ ਹਤਾਰੀਆਂ ਨੂੰ ਚਾੜ੍ਹ ਦਊਂਗਾ।
ਤੁਸੀਂ ਦੇਖਿਓ ਤਮਾਸ਼ਾ।
ਗੱਡੀ ਧੁਰ ਦੀ ਹਤਾਰੀਆਂ ਨੂੰ ਚਾੜ੍ਹ ਦਊਂਗਾ।
ਤੁਸੀਂ ਦੇਖਿਓ ਤਮਾਸ਼ਾ।


No comments:

Post a Comment