Saturday, September 1, 2012

ਪਿਆਰ ਨਾਲ ਨਾ ਸਹੀ..

ਵੇ ਦਿਲ ਦੀ ਦੁਨੀਆ 'ਚ ਤੇਰੇ ਬਾਝੋਂ,
ਜੇ ਕੋਈ ਵਸਾਵਾਂ ਤਾਂ ਕਾਫ਼ਿਰ ਆਖੀਂ।

ਮੈਂ ਤੇਰੀ ਚੌਖ਼ਟ, ਤੂੰ ਸਾਰੀ ਜ਼ਿੰਦਗੀ,
ਜੇ ਸਿਰ ਉਠਾਵਾਂ ਤਾਂ ਕਾਫ਼ਿਰ ਆਖੀਂ।

ਜੇ ਮੇਰੀ ਪੂਜਾ 'ਚ ਫ਼ਰਕ ਆਵੇ,
'ਇਜਾਜ਼' ਖੰਜਰ ਦੀ ਲੋੜ ਕਾਈ ਨਹੀਂ,
ਖੁਦਾ ਗਵਾਹ ਹੈ, ਤੂੰ ਅੱਖ ਚਾਂ ਬਦਲੇਂ,
ਮੈਂ ਮਰ ਨਾ ਜਾਵਾਂ ਤਾਂ ਕਾਫ਼ਿਰ ਆਖੀਂ।

ਪਿਆਰ ਨਾਲ ਨਾ ਸਹੀ,
ਗੁੱਸੇ ਨਾਲ ਵੇਖ ਲਿਆ ਕਰ,
ਬੀਮਾਰਾਂ ਨੂੰ ਸ਼ਫ਼ਾ ਮਿਲ ਜਾਂਦੀ ਏ।

ਤੇਰਾ ਦੀਦਾਰ ਚੰਨਾ ਸਾਡੀ ਮਜਬੂਰੀ ਏ,
ਰੋਜ਼ ਤੈਨੂੰ ਤੱਕਣਾ ਬੜਾ ਈ ਜ਼ਰੂਰੀ ਏ।

ਤੂੰ ਜੇ ਨਾ ਦਿੱਸੇਂ ਤੇ, ਚੁੰਮ ਲਈਦਾ ਏ ਤੇਰਾ ਦਰ,
ਬੀਮਾਰਾਂ ਨੂੰ ਸ਼ਫ਼ਾ ਮਿਲ ਜਾਂਦੀ ਏ।

ਸਾਰਾ ਸਾਰਾ ਦਿਨ ਤੇਰੀ ਰਾਹ੍ਵਾਂ ਚ ਖਲੋਂਦੇ ਆਂ,
ਰੋ-ਰੋ ਹੱਸਦੇ ਆਂ, ਹੱਸ-ਹੱਸ ਰੋਂਦੇ ਆਂ।
ਸੁੱਖ ਮਿਲ ਜਾਂਦਾ ਏ, ਪੈਂਦੀ ਏ ਜੇ ਤੇਰੇ ਤੇ ਨਜ਼ਰ।
ਬੀਮਾਰਾਂ ਨੂੰ ਸ਼ਫ਼ਾ ਮਿਲ ਜਾਂਦੀ ਏ।

ਜੰਗਲਾਂ-ਪਹਾੜਾਂ ਵਿੱਚ ਫੁੱਲ ਖਿਲ ਜਾਂਦੇ ਨੇ,
ਟੁੱਟੇ ਹੋਏ ਦਿਲਾਂ ਨੂੰ ਕਰਾਰ ਮਿਲ ਜਾਂਦੇ ਨੇ,
ਪਿਆਰ ਦੀਆਂ ਰਾਹਾਂ ਤੇ, ਤੇਰੇ ਜੇਆ ਹੋਵੇ ਹਮਸਫ਼ਰ,
ਬੀਮਾਰਾਂ ਨੂੰ ਸ਼ਫ਼ਾ ਮਿਲ ਜਾਂਦੀ ਏ।

ਪਿਆਰ ਨਾਲ ਨਾ ਸਹੀ,
ਗੁੱਸੇ ਨਾਲ ਵੇਖ ਲਿਆ ਕਰ,
ਬੀਮਾਰਾਂ ਨੂੰ ਸ਼ਫ਼ਾ ਮਿਲ ਜਾਂਦੀ ਏ।

- "ਅਤਾ-ਉ-ਲ੍ਲ੍ਹਾ ਖ਼ਾਨ ਏ-ਸਾ-ਖ਼ੇਲਵੀ"

ਜਿਵੇਂ ਸੂਰਜ ਦੀ ਰੌਸ਼ਨੀ ਚ ਦੀਵੇ ਬਾਲਣਾ ਬੇਮਾਇਨੇ ਹੋ ਜਾਂਦਾ ਹੋ, ਕੁਝ ਉਸ ਤਰਾਂ ਹੀ ਇਹਨਾਂ ਸਤਰਾਂ ਦੀ ਰੌਸ਼ਨੀ ਚ ਮੇਰੇ ਅੱਖਰ ਬੇਮਾਇਨੇ ਜਿਹੇ ਲਗਦੇ ਨੇ। ਇਸ ਲਈ ਅੰਤ ਵੀ ਉਹਨਾਂ ਦੇ ਅੱਖਰਾਂ ਨਾਲ ਹੀ ਕਰਦਾ ਹਾਂ।



ਕਿਊਂ ਤੂ ਅੱਛਾ ਲਗਤਾ ਹੈ,
ਵਕ੍ਤ ਮਿਲਾ ਤੋ ਸੋਚੇਂਗੇ।
ਤੁਝ ਮੇਂ ਕਿਆ ਕਿਆ ਦੇਖਾ ਹੈ,
ਵਕ੍ਤ ਮਿਲਾ ਤੋ ਸੋਚੇਂਗੇ।

ਸਾਰਾ ਸ਼ਹਿਰ ਸ਼ਨਾਸਾਈ ਕਾ,
ਦਾਵੇਦਾਰ ਤੋ ਹੈ ਲੇਕਿਨ,
ਕੌਨ ਹਮਾਰਾ ਅਪਨਾ ਹੈ,
ਵਕ੍ਤ ਮਿਲਾ ਤੋ ਸੋਚੇਂਗੇ।

ਹਮਨੇ ਉਸਕੋ ਲਿੱਖਾ ਥਾ,
ਕੁਛ ਮਿਲਨੇ ਕੀ ਤਦਬੀਰ ਕਰੋ,
ਉਸਨੇ ਲਿੱਖ ਕਰ ਭੇਜਾ ਹੈ
ਵਕ੍ਤ ਮਿਲਾ ਤੋ ਸੋਚੇਂਗੇ।

ਮੌਸਮ ਖੁਸ਼ਬੂ ਬਾਦ-ਏ-ਸਬਾ,
ਚਾਂਦ ਸ਼ਫ਼ਕ੍ਕ ਔਰ ਤਾਰੋਂ ਮੇਂ,
ਕੌਣ ਤੁਮ੍ਹਾਰੇ ਜੈਸਾ ਹੈ
ਵਕ੍ਤ ਮਿਲਾ ਤੋ ਸੋਚੇਂਗੇ।

ਯਾ ਤੋ ਅਪਨੇ ਦਿਲ ਕੀ ਮਾਨੋ,
ਯਾ ਫਿਰ ਦੁਨੀਆ ਵਾਲੋਂ ਕੀ।
ਮਸ਼ਵਰਾ ਉਸਕਾ ਅੱਛਾ ਹੈ,
ਵਕ੍ਤ ਮਿਲਾ ਤੋ ਸੋਚੇਂਗੇ।

ਕੋਕ-ਸਟੂਡਿਓ ਦਾ ਇਸ ਨਾਲ ਮੇਰਾ ਪਰਿਅਚੇ ਕਰਾਉਣ ਲਈ ਧੰਨਵਾਦ। ਤੁੱਸੀਂ ਵੀ ਸੁਣੋ ਤੇ ਅਨੰਦ ਮਾਣੋ।

No comments:

Post a Comment