Wednesday, November 12, 2014

ਹੀਰ

ਹੀਰ ਆਖਦੀ ਜੋਗੀਆ ਝੂਠ ਬੋਲੇਂ,
ਤੇ ਕੌਣ ਵਿੱਛੜੇ ਯਾਰ ਮਿਲਾਂਵਦਾ ਈ ।
ਐਸਾ ਕੋਈ ਨਾ ਮਿਲਿਆ, ਵੇ ਮੈਂ ਢੂੰਢ ਥੱਕੀ,
ਤੇ ਜਿਹੜਾ ਗਿਆਂ ਨੂੰ ਮੋੜ ਲਿਆਂਵਦਾ ਈ ।

ਮੀਆਂ ਰਾਂਝਿਆ ਮੁੱਲਾ ਨੂੰ ਜਾ, ਅੱਜ ਆਖਿਆ ਈ ।
ਲਿਖੋ ਚਿੱਠੀ ਅੱਜ ਸੱਜਣਾਂ ਪਿਆਰਿਆਂ ਨੂੰ ।
ਅੱਗ ਲਾਵਾਂ ਮੈਂ ਜ਼ਮੀਨ ਨੂੰ, ਅਸਮਾਨ ਫੂਕਾਂ,
ਲਿਖਾਂ ਦੁੱਖੜਾ ਅੱਜ ਕੁਲ ਜਹਾਨ ਤੇ ਸਾਰਿਆਂ ਨੂੰ ।
ਮੈਨੂੰ ਠੱਗਿਆ, ਮੈਥੋਂ ਮੱਹੀਂਆ ਚਰਾ ਲਈਆਂ,
ਰੰਨਾ ਤੋੜਿਆ ਈ ਸੱਚ ਦੇ, ਤੂੰ ਤਾਰਿਆਂ ਨੂੰ । 

ਨੈਣਾਂ ਤਿੱਖੀਆਂ ਕਟਾਰੀਆਂ, ਜੱਟ ਕਤਲ ਕੀਤਾ ।
ਕੇਹਾ ਮਾਰਿਆ ਈ ਹੀਰੀਏ ਵਿਚਾਰੇਆਂ ਨੂੰ ।

ਇਸ਼ਕ਼ ਇੱਕ ਤੇ, ਇੱਕ ਤੇ ਲੱਖ ਕਰਦੇ ਯਾਰੋ ।
ਯਾਰੋ ਸਭ ਤੋ ਔਖੀਆਂ ਐ ਯਾਰੀਆਂ ਨੀ ।
ਇਨ੍ਹਾ ਯਾਰੀਆਂ ਨੇ ਰਾਜੇਅਾਂ ਫ਼ਕੀਰ ਕੀਤੇ । 
ਅਸੀਂ ਕਿੰਨਾ ਤੇ ਹਾਂ, ਪਾਣੀ ਹਾਰੀਆਂ ਨੀ ।
ਕੀਤਾ ਹੀਰ ਨੇ ਨਹੀਂ ਨਵਾਂ ਇਸ਼ਕ ਯਾਰੋ, 
ਇਸ਼ਕ ਕੀਤਾ ਹੈ ਹਲ੍ਕਤਾਂ ਸਾਰੀਆਂ ਨੀ ।
ਵਾਰਿਸ ਸ਼ਾਹ ਹੈਣ ਜਹਾਂਨ ਦੇ ਚਲਨ ਨਿਆਰੇ ,  
ਏਸ ਇਸ਼ਕੇ ਦੀ ਧੱਜਾਂ ਨਿਆਰੀਆਂ ਨੀ ।

ਐਡਾ ਕਹਿਰ ਕੀਤਾ ਇਸ ਸ਼ਹਿਰ ਵਾਲਿਆਂ ,
ਇਸ ਸ਼ਹਿਰ ਨੂੰ ਕਾਦਰ ਅੱਗ ਲਾਈਂ ,
ਵਾਰਿਸ ਸ਼ਾਹ ਸਿਆਲਾਂ ਦੀ ਜਾ ਜੱਟੀ ,
ਬੜੇ ਗੁੱਸੇ ਦਿੱਤੀ ਬਦ ਦੁਆ ਈ ।

Even if you can't understand a word of it, the guitar alone is worth listening the song to.

English transliteration after the video, for the friends who haven't learnt to read Punjabi yet. Stop procrastinating and get to it. Please? 

[ PS: I am trying the 'please' out, have received complaints regarding my dangerously low politeness levels. ]