Saturday, August 2, 2014

ਮਿਰਜ਼ਾ

ਗਲ ਕਰੀਏ ਤਾਂ ਕਰੀਏ ਸੋਲ਼ਾਂ ਆਨੇ
ਨਹੀਂ ਤਾਂ ਨਾ ਕਰੀਏ ਜੇ ਨਾ ਢੰਗ ਹੋਵੇ
ਗੁਰੂ ਹੋਵੇ ਤਾਂ ਹੁਨਰ ਦਾ ਹੋਵੇ ਪੂਰਾ
ਫਖ਼ਰ ਹੋਵੇ ਤਾਂ ਨੰਗ ਮਲੰਗ ਹੋੋਵੇ
ਚੇਲਾ ਹੋਵੇ ਤਾਂ ਗੁਰੂ ਦੀ ਕਰੇ ਸੇਵਾ
ਭਾਵੇਂ ਗੁਰੂ ਵੱਲੋਂ ਸੀਸ ਦੀ ਮੰਗ ਹੋਵੇ
ਆਸ਼ਕ ਹੋਵੇ ਤਾਂ 'ਮਨਸੂਰ' ਜਿਹਾ
ਭਾਵੇਂ ਪੈਂਦੀ ਗਲੇ 'ਚ ਸੂਲੀ ਦੀ ਤੰਦ ਹੋਵੇ
ਮਾਸ਼ੂਕ ਹੋਵੇ ਤਾਂ ਆਸ਼ਕ ਦੇ ਮਰੇ ਪਿਛੇ
ਤੇ ਬੋਤਲ ਹੋਵੇਂ 'ਸਿੱਧੂ' ਤਾਂ ਸੀਲ ਬੰਦ ਹੋਵੇ
ਜੀਮ ਦੇਖੀਆਂ ਜਾਂਦੀਆਂ ਤੂੰ ਨਾਰਾਂ
ਤੇ ਜਿਹੜਿਆਂ ਦਾਨੇ ਭੁਨਾਉਣ ਚੱਲੀਆਂ ਨੇ
ਇੱਕ ਰੇਤ ਸਿੱਲੀ ਤੇ ਦੂਜੀ ਭੱਠ ਗਿੱਲੀ
ਤੇ ਤੀਜਾ ਆਸ਼ਕਾਂ ਗਲੀਆਂ ਮੱਲੀਆਂ ਨੇ
ਫੁੱਲੇ ਫੁੱਲੇ ਚੁੱਗ ਲੈ ਆਸ਼ਕਾਂ ਨੇ
ਤੇ ਲੈ ਰੋੜ ਘਰਾਂ ਨੂ ਚੱਲੀਆਂ ਨੇ
ਕੀ ਕਹੀਏ ਓਹਨਾ ਮਾਪੇਆਂ ਨੂੰ
ਜਿੰਨ੍ਹਾ ਕਵਾਰੀਆਂ ਭੱਠੀ ਤੇ ਘੱਲੀਆਂ ਨੇ


ਓ ਜੱਟ ਚੱੜ੍ਹਦੇ ਮਿਰਜ਼ੇ ਖ਼ਾਨ ਨੂੰ
ਵੱਡੀ ਭਾਬੀ ਲੇੰਦੀ ਥੰਮ।

ਵੇ ਮੈਂ ਕਦੇ ਨਾ ਦਿਓਰ ਵੰਗਾਰਿਆ
ਜੱਟਾ ਕਦੀ ਨਾ ਆਏਓ ਕੰਮ।

ਹਾਏ ਓ ਆਖੇ ਲੱਗ ਮੰਨ ਮੇਰੀਆਂ
ਵੇ ਓ ਆਖੇ ਲਗ ਮੰਨ ਮੇਰੀਆਂ
ਬੱਘੀ ਮੋੜ ਤਬੇਲੇ ਬੰਨ੍ਹ।

ਜੇ ਤੂ ਭੁੱਖਾ ਚੱਲਿਆਂ ਦੁਧ ਦਾ
ਮੇਰੀਆਂ ਬੋਰੀਆਂ ਲੈ ਜਾ ਬੰਨ੍ਹ।

ਜੇ ਤੂ ਭੁੱਖਾ ਚੱਲਿਆਂ ਰਿਜ਼ਕ ਦਾ
ਮੇਰੀਆਂ ਕੋਠੀਆਂ ਲੈ ਜਾ ਬੰਨ੍ਹ।

ਜੇ ਤੂੰ ਚੱਲਿਆਂ ਵਿਆਹ ਕਰਵਾਉਣ ਨੂੰ
ਮੇਰੇ ਪੇਕੇ ਲੈ ਚਲ ਜਨ੍ਨ।

ਤੈਨੂੰ ਆਪ ਤੋਂ ਛੋਟੀ ਵਿਆਹ ਦਿਆਂ
ਵੇ ਜੱਟਾ ਰੂਪ ਜੱਟੀ ਦਾ ਧੰਨ।
ਵੇ ਓਹ ਸਾਹਿਬਾ ਕਿਹੜੀ ਪਦਮਨੀ
ਓਹ ਵੀ ਰੰਨਾ ਵਰਗੀ ਰੰਨ।
ਗੁਜ਼ਰੇ ਸ਼ਾਹ ਮਾਕੀਮ ਦੇ
ਇੱਕ ਜੱਟੀ ਅਰਜ਼ ਕਰੇ।

ਹੋ ਕਹਿੰਦੀ ਬਕਰਾ ਦੇਂਦੀ ਆਂ ਪੀਰ ਦਾ
ਜੇਕਰ ਸਿਰ ਦਾ ਸਾਈਂ ਮਰੇ।

ਪੰਜ ਸੱਤ ਮਰਨ ਗਵਾਂਢਨਾ
ਤੇ ਰਹਿੰਦੀਆਂ ਨੂੰ ਤਾਪ ਚੜ੍ਹੇ।

ਵੇ ਓਹ ਹੱਟੀ ਸੜੇ ਕਰਾਦ ਦੀ
ਜਿਥੇ ਦੀਵਾ ਨਿੱਤ ਬਲੇ।

ਵੇ ਓਹ ਕੁੱਤੀ ਮਰੇ ਫ਼ਕੀਰ ਦੀ
ਜਿਹੜੀ ਟਾਉੰ ਟਾਉੰ ਨਿੱਤ ਕਰੇ।

ਹਾਏ ਓ ਗਲੀਆਂ ਹੋ ਜਾਣ ਸੁੰਨੀਆਂ
ਵੇ ਓ ਗਲੀਆਂ ਹੋ ਜਾਣ ਸੁੰਨੀਆਂ
ਵਿੱਚ ਮਿਰਜ਼ਾ ਯਾਰ ਫਿਰੇ।

No comments:

Post a Comment